*ਮਾਤਾ ਵੀਰਾ ਮਾਈ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ*

*ਮਾਤਾ ਵੀਰਾ ਮਾਈ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ* 
ਜਲੰਧਰ/ਭੋਗਪੁਰ, 31 ਅਗਸਤ, (ਗੁਰਪ੍ਰੀਤ ਸਿੰਘ ਭੋਗਲ):- ਸਥਾਨਕ ਮੋਗਾ ਫਾਟਕ ਦੇ ਨਜ਼ਦੀਕ ਮੰਦਰ ਮਾਤਾ ਵੀਰਾਂ ਮਾਈ ਜੀ ਦਾ ਸਲਾਨਾ ਮੇਲਾ ਮਿਤੀ 31-8-2023 ਦਿਨ ਵੀਰਵਾਰ ਨੂੰ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਨੇ ਵੀ ਮਾਤਾ ਜੀ ਦੇ ਦਰਬਾਰ ਪਹੁੰਚ ਕੇ ਆਪਣੀ ਹਾਜਰੀ ਭਰੀ। ਇਸ ਮੌਕੇ ਸੇਵਾਦਾਰ ਬਾਬਾ ਹਰਮੇਸ਼ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੇਲਾ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੱਖੜ ਪੁੰਨਿਆ ਤੇ ਕਰਾਇਆ ਜਾਂਦਾ ਹੈ। ਇਸ ਮੌਕੇ ਤੇ ਬਾਬਾ ਹਰਮੇਸ਼ ਸਿੰਘ ਮਾਤਾ ਜੀ ਨੇ  ਆਈਆਂ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸੰਗਤਾਂ ਨੇ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤੇ ਖੂਨ ਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਬਹੁਤ ਸਾਰੇ ਖ਼ੂਨ ਦਾਨੀਆਂ ਵਲੋਂ ਖ਼ੂਨ ਦਾਨ ਕੀਤਾ ਗਿਆ। ਇਸ ਮੌਕੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਾਤਾ ਜੀ ਦੇ ਦਰਬਾਰ ਵਲੋਂ ਠੰਡਾ, ਫਰੂਟੀ, ਖੀਰ, ਤੇ ਆਈਸਕ੍ਰੀਮ, ਅਤੇ ਲੰਗਰ ਵੀ ਅਤੁੱਟ ਲਗਾਏ ਗਏ।

Post a Comment

0 Comments