*ਨਗਰ ਕੌਂਸਲ ਭੋਗਪੁਰ ਵਿਖੇ ਮਨਾਇਆ ਰੱਖੜੀ ਦਾ ਤਿਉਹਾਰ*
ਜਲੰਧਰ/ਭੋਗਪੁਰ, 29 ਅਗਸਤ,( ਗੁਰਪ੍ਰੀਤ ਸਿੰਘ ਭੋਗਲ):- ਅੱਜ ਨਗਰ ਕੌਂਸਲ ਭੋਗਪੁਰ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਪ੍ਰਜਾ ਪਿਤਾ ਬ੍ਰਹਮਾ ਕੁਮਾਰੀ ਇਸ਼ਵਰੀਏ ਵਿਸ਼ਵ ਵਿਦਿਆਲਯ ਆਦਮਪੁਰ ਤੋਂ ਰਾਜ ਯੋਗਨੀ ਸੀਮਾ ਦੀਦੀ, ਰਾਜ ਯੋਗਨੀ ਅਨੀਤਾ ਦੀਦੀ, ਬ੍ਰਹਮਾਂ ਕੁਮਾਰ ਰਾਹੁਲ ਬਾਈ, ਉਚੇਚੇ ਤੌਰ 'ਤੇ ਪੁੱਜੇ ਅਤੇ ਜਿਸ ਵਿੱਚ ਭੋਗਪੁਰ ਸ਼ਹਿਰ ਦੇ ਵੀਰਾਂ - ਭਰਾਵਾਂ ਨੂੰ ਰੱਖੜੀ ਬੰਨੀ ਗਈ। ਇਸ ਮੌਕੇ ਰਾਜ ਯੋਗਨੀ ਸੀਮਾ ਦੀਦੀ ਨੇ ਕਿਹਾ ਕਿ ਰੱਖੜੀ ਦੇ ਤਿਉਹਾਰ ਦਾ ਮਤਲਬ ਹੈ ਕਿ ਆਪਣੇ ਆਪ ਨੂੰ ਪਹਿਚਾਨਣਾ ਕਿ ਅਸੀਂ ਇੱਕ ਪਵਿੱਤਰ ਆਤਮਾ ਹਾਂ ਅਤੇ ਪਰਮਾਤਮਾ ਦੇ ਨਾਲ ਨਾਤਾ ਜੋੜਨਾ ਅਤੇ ਆਪਣੀ ਸ਼ਕਤੀ ਜੋ ਅਸੀਂ ਵਿਅਰਥ ਗਵਾ ਰਹੇ ਹਾਂ ਉਸ ਨੂੰ ਪਰਮਾਤਮਾ ਕੋਲੋਂ ਪਾਉਣਾ ਅਤੇ ਜੀਵਨ ਨੂੰ ਸੁਖੀ ਬਣਾਉਣਾ ਹੈ। ਇਸ ਮੌਕੇ ਹਲਕਾ ਇੰਚਾਰਜ ਜੀਤ ਲਾਲ ਭੱਟੀ, ਸੰਜੀਵ ਅਗਰਵਾਲ ਸੀਨੀਅਰ ਆਪ ਆਗੂ, ਮੰਜੂ ਅਗਰਵਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਭੋਗਪੁਰ, ਹਰਮਿੰਦਰ ਸਿੰਘ ਤਹਿਸੀਲਦਾਰ ਭੋਗਪੁਰ, ਆਸ਼ੀਸ਼ ਸ਼ਰਮਾ ਐਕਸੀਅਨ ਬਿਜਲੀ ਬੋਰਡ ਭੋਗਪੁਰ, ਗਗਨਦੀਪ ਸਿੰਘ ਐਸ. ਡੀ. ਓ. ਬਿਜਲੀ ਬੋਰਡ ਭੋਗਪੁਰ, ਸੁਖਜੀਤ ਸਿੰਘ ਐਸ. ਐਚ. ਓ. ਥਾਣਾ ਭੋਗਪੁਰ, ਕਮਲਜੀਤ ਸਿੰਘ ਡੱਲੀ, ਰਾਕੇਸ਼ ਮਹਿਤਾ, ਸੂਬੇਦਾਰ ਹੰਸਰਾਜ, ਸੁਖਦੇਵ ਰਾਜ ਰਾਜਾ, ਬਿੰਦਰ ਭੰਡਾਰੀ, ਰਮੇਸ਼ ਚੰਦਰ ਅਰੋੜਾ, ਪਵਨ ਅਰੋੜਾ, ਬਰਕਤ ਰਾਮ ਚੇਅਰਮੈਨ ਮਾਰਕੀਟ ਕਮੇਟੀ ਭੋਗਪੁਰ, ਸਤਨਾਮ ਸਿੰਘ ਮਨਕੋਟੀਆ, ਪਰਦੀਪ ਸਿੰਘ, ਭੁਪਿੰਦਰ ਸਿੰਘ, ਧਰਮ ਸਿੰਘ, ਗੁਰਦੇਵ ਸਿੰਘ, ਸਤਨਾਮ ਸਿੰਘ ਟਾਂਡੀ, ਅਜੇ ਕੁਮਾਰ, ਅਮਰਜੀਤ ਜੰਡੀਰ ਅਤੇ ਹੋਰ ਆਦਿ ਸ਼ਾਮਿਲ ਸਨ।
0 Comments