ਹੁਸ਼ਿਆਰਪੁਰ,13 ਜੂਨ,(ਰਮੇਸ਼ ਬੱਧਣ):- ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਾਂਧਰਾ ਵਿਖੇ ਤੱਪ ਅਸਥਾਨ ਬਾਬਾ ਡੇਹਲੋਂ ਸ਼ਾਹ ਬੱਧਣ ਜਠੇਰਿਆਂ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਸਰਬਸੰਮਤੀ ਦੇ ਨਾਲ ਬਾਬਾ ਰਾਮਜੀ (ਸੂਫੀ ਲੇਖਕ) ਬਾਹਟੀਵਾਲ ਨੂੰ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਵਾਈਸ ਪ੍ਰਧਾਨ ਸ.ਪ੍ਰੇਮ ਸਿੰਘ, ਉਪ ਪ੍ਰਧਾਨ ਸੋਮਨਾਥ, ਖਜ਼ਾਨਚੀ ਸੁਨੀਲ ਬੱਧਣ, ਸਟੇਜ ਸੈਕਟਰੀ ਸਾਬਕਾ ਸਰਪੰਚ ਰਣਜੀਤ ਸਿੰਘ ਨੈਣੋਵਾਲ ਜੱਟਾਂ, ਪ੍ਰੈਸ ਸਕੱਤਰ ਰਮੇਸ਼ ਕੁਮਾਰ, ਨੂੰ ਅਹਿਮ ਜ਼ੁਮੇਵਾਰੀ ਦੇਕੇ ਨਿਯੁਕਤੀਆਂ ਕੀਤੀਆਂ ਗਈਆਂ। ਸਲਾਹਕਾਰ ਦੇ ਤੌਰ ਤੇ ਬਲਜੀਤ ਸਿੰਘ, ਅਬਸ਼ੇਕ ਬੱਧਣ, ਨਿਰੰਜਣ ਦਾਸ, ਹਰਮੇਸ਼ ਲਾਲ, ਮੋਤੀ ਲਾਲ ਜੀ ਸਮੇਤ ਕਮੇਟੀ ਦੇ 11 ਮੈਂਬਰ ਨਿਯੁਕਤ ਗਏ। ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਸੋਫ਼ੀ ਲੇਖਕ ਬਾਬਾ ਰਾਮਜੀ ਨੇ ਕਿਹਾ ਕਿ ਸੰਗਤਾਂ ਦਾ ਫ਼ੈਸਲਾ ਸਿਰ ਮੱਥੇ ਨਾਲ ਹੀ ਉਨ੍ਹਾਂ ਕਿਹਾ ਕੀ ਆਣ ਵਾਲੇ ਵਿੱਚ ਦਰਬਾਰ ਦੇ ਰਹਿੰਦੇ ਅਧੂਰੇ ਪਏ ਪਹਿਲ ਦੇ ਆਧਾਰ ਤੇ ਨਿਪਟਾਏ ਜਾਣਗੇ। ਇਸ ਮੋਕੇ ਪ੍ਰਧਾਨ ਬਾਬਾ ਰਾਮਜੀ ਬਾਹਟੀਵਾਲ ਵਲੋਂ ਪ੍ਰਧਾਨ ਬਣਾਉਣ ਤੇ ਸਮੂਹ ਕਮੇਟੀ ਦਾ ਧੰਨਵਾਦ ਕੀਤਾ ਗਿਆ ਕਿਹਾ ਕਿ ਕਮੇਟੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਾ ਦਾ ਭਰੋਸਾ ਦਿੱਤਾ। ਇਸ ਮੋਕੇ ਦਰਬਾਰ ਵਿੱਚ ਬੱਧਣ ਪਰਿਵਾਰ ਦੀਆਂ ਸਮੂਹ ਸੰਗਤਾਂ ਵੀ ਹਾਜ਼ਰ ਸਨ।
0 Comments