*ਗੱਡੀ ਖੋਹਣ ਵਾਲੇ ਤਿੰਨ ਲੁਟੇਰੇ ਚੜ੍ਹੇ ਪੁਲਸ ਦੇ ਹੱਥੇ*

*ਗੱਡੀ ਖੋਹਣ ਵਾਲੇ ਤਿੰਨ ਲੁਟੇਰੇ ਚੜ੍ਹੇ ਪੁਲਸ ਦੇ ਹੱਥੇ*



POST :   V news 24
     BY :   Vijay Kumar Raman
ਜਲੰਧਰ, 26 ਦਸੰਬਰ (ਵਿਜੇ ਕੁਮਾਰ ਰਮਨ):-  ਮਾਨਯੋਗ ਸ਼੍ਰੀ ਐਸ ਭੂਬਤੀ ਆਈ.ਪੀ.ਐਸ , ਕਮਿਸ਼ਨਰ ਪੁਲਿਸ ਜਲੰਧਰ ਜੀ ਵਲੋ ਮਾੜੇ ਅਨਸਰਾਂ ਨੂੰ ਕਾਬੂ ਕਰਨ ਸਬੰਧੀ ਚਲਾਈ ਮੁਹਿੰਮ ਦੇ ਮੱਦੇ ਨਜਰ ਸ੍ਰੀ ਬਲਵਿੰਦਰ ਸਿੰਘ ਏ.ਡੀ.ਸੀ.ਪੀ -1 , ਅਤੇ ਸ਼੍ਰੀ ਦਮਨਬੀਰ PPS ਏ.ਸੀ.ਪੀ ਨੋਰਥ ਦੀਆਂ ਹਦਾਇਤਾਂ ਅਨੁਸਾਰ INSP ਨਵਦੀਪ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 8 ਜਲੰਧਰ ਅਤੇ ਐੱਸ.ਆਈ ਨਰਿੰਦਰ ਮੋਹਨ ਚੌਕੀ ਇੰਚਾਰਜ ਫੋਕਲ ਪੁਆਇੰਟ ਜਲੰਧਰ ਦੀ ਅਗਵਾਈ ਹੇਠ ਮਿਤੀ 25.12.2022 ਨੂੰ ਡਿਊਟੀ ਅਫਸਰ ASI ਬਲਵਿੰਦਰ ਸਿੰਘ ਮੁੱਦਈ ਸੰਦੀਪ ਕੁਮਾਰ ਪੁੱਤਰ ਹੇਮ ਨਾਰਾਇਣ ਵਾਸੀ ਬਲਵੀਰ ਬਸਤੀ ਗਲੀ ਨੰ 05 ਥਾਣਾ ਸਿਟੀ ਜਿਲਾ ਫਰੀਦਕੋਟ ਨੇ ਸ਼ਿਕਾਇਤ ਦੇ ਕੇ ਦੱਸਿਆ ਕਿ ਮਿਤੀ 24.12.2022 ਨੂੰ ਆਪਣੀ ਗੱਡੀ ਨੰ . PB04 - AE - 2130 ਮਾਰਕਾ ਟਰਾਈਬਰ ਰੰਗ ਗੋਲਡਨ ਤੇ ਸਵਾਰ ਹੋ ਕੇ ਦਾਦਾ ਕਾਲੋਨੀ ਇੰਡਸਟਰੀ ਏਰੀਆ ਨੇੜੇ ਸਬਜੀ ਮੰਡੀ ਆਪਣੀ ਕਾਰ ਰੋਕ ਕੇ ਬਿਨਾ ਲਾਕ ਕੀਤੇ ਮਾਰਕੀਟ ਵਿੱਚ ਕ੍ਰੀਬ 09.45 ਪੀ.ਐਮ ਗੱਡੀ ਵਿੱਚੋ ਉਤਰਿਆ ਤਾ ਤਿੰਨ ਨੌਜਵਾਨ ਆਏ ਮੇਰੀ ਕੁੱਟਮਾਰ ਕੀਤੀ ਤੇ ਮੇਰੀ ਉਕਤ ਨੰਬਰੀ ਗੱਡੀ ਖੋਹ ਕੇ ਲੈ ਗਏ ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਮਿਤੀ 26.12.2022 ਨੂੰ ਦੋਰਾਨੇ ਤਫਤੀਸ਼ ਦੋਸ਼ੀਆਨ ਰਾਜੂ ਉਰਫ ਰਾਜੂ ਨੇਪਾਲੀ ਪੁੱਤ੍ਰ ਜੰਗ ਬਹਾਦੁਰ ਵਾਸੀ ਸਾਗਰ ਹਾਊਸ ਈ -70 ਇੰਡਸਟਰੀ ਏਰੀਆ ਨੇੜੇ ਦਰਗਾਹ ਬਾਬਾ ਰੁਲੀਆ ਸ਼ਾਹ ਜਲੰਧਰ , ਅਕਸ਼ੈ ਉਰਫ ਈਸ਼ੂ ਪੁੱਤਰ ਰਜਿੰਦਰ ਕੁਮਾਰ ਵਾਸੀ ਮ.ਨੰ 655 ਗੁਰੂ ਅਮਰਦਾਸ ਨਗਰ ਜਲੰਧਰ , ਈਸ਼ੂ ਉਰਫ ਕਾਲੀ ਪੁੱਤਰ ਸ਼੍ਰੀ ਪਾਲ ਵਾਸੀ ਮੰਦਰ ਵਾਲੀ ਗਲੀ ਸਵਰਨ ਪਾਰਕ ਜਲੰਧਰ ਨੂੰ ਗ੍ਰਿਫਤਾਰ ਕੀਤਾ ਜਿੰਨਾ ਦੀ ਨਿਸ਼ਾਨਦੇਹੀ ਤੇ ਮੇਨ ਹਾਈਵੇ ਜੀ.ਟੀ.ਰੋਡ ਜਲੰਧਰ ਤੋਂ ਖੋਹੀ ਗੱਡੀ ਨੰ . PB04 - AE - 2130 ਨੂੰ ਬ੍ਰਾਮਦ ਕੀਤਾ ਗਿਆ ਜੋ ਦੋਸ਼ੀਆ ਦਾ ਰਿਮਾਂਡ ਹਾਸਲ ਕਰਕੇ ਹੋਰ ਡੁੰਘਾਈ ਦੇ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਤਫਤੀਸ਼ ਜਾਰੀ ਹੈ ।

Post a Comment

0 Comments