*ਅਬਾਦਪੁਰਾ ‘ਚ ਘਰ ‘ਚੋਂ ਮਿਲਿਆ ਨਵਜੰਮੇ ਬੱਚੇ ਦਾ ਭਰੂਣ, ਮੱਚਿਆ ਹੜਕੰਪ*

*ਅਬਾਦਪੁਰਾ ‘ਚ ਘਰ ‘ਚੋਂ ਮਿਲਿਆ ਨਵਜੰਮੇ ਬੱਚੇ ਦਾ ਭਰੂਣ, ਮੱਚਿਆ ਹੜਕੰਪ*



Post :  V news 24
    By :  Vijay Kumar Ramanਜਲੰਧਰ, 27 ਦਸੰਬਰ (ਵਿਜੈ ਕੁਮਾਰ ਰਮਨ )- ਮਹਾਨਗਰ ’ਚ ਪੈਂਦੇ ਆਬਾਦਪੁਰਾ ‘ਚ ਇਕ ਘਰ ਦੇ ਬਾਥਰੂਮ ‘ਚੋਂ ਨਵਜੰਮੇ ਬੱਚੇ ਦਾ ਭਰੂਣ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਭਰੂਣ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ‘ਚ ਹੜਕੰਪ ਮਚ ਗਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਸ ਘਰ ਦੇ ਬਾਥਰੂਮ ‘ਚੋਂ ਇਸ ਨਵਜੰਮੇ ਬੱਚੇ ਦਾ ਭਰੂਣ ਮਿਲਿਆ ਸੀ, ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਇਹ ਇੱਥੇ ਕਿਵੇਂ ਆਇਆ।ਇਸ ਸਬੰਧੀ ਥਾਣਾ ਨੰਬਰ 6 ਦੀ ਪੁਲਸ ਨੂੰ ਸੂਚਿਤ ਕੀਤਾ। ਇਸ ਦੇ ਨਾਲ ਹੀ ਥਾਣਾ 6 ਦੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ। ਪੁਲਿਸ ਨੇਂ ਭਰੂਣ ਨੂੰ ਕਬਜੇ ’ਚ ਲੈਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Post a Comment

0 Comments