*ਕਿਸ਼ਨਪੁਰਾ ਇਲਾਕੇ ਦੇ ਨੌਜਵਾਨ ਨੇ ਸ਼ੱਕੀ ਹਾਲਾਤਾਂ 'ਚ ਕੀਤੀ ਖੁਦਕੁਸ਼ੀ*

*ਕਿਸ਼ਨਪੁਰਾ ਇਲਾਕੇ ਦੇ ਨੌਜਵਾਨ ਨੇ ਸ਼ੱਕੀ ਹਾਲਾਤਾਂ 'ਚ ਕੀਤੀ ਖੁਦਕੁਸ਼ੀ*




Post :   V news 24
    By :   Vijay Kumar Ramanਜਲੰਧਰ, 01 ਦਸੰਬਰ (ਵਿਜੈ ਕੁਮਾਰ ਰਮਨ):-  ਮਹਾਨਗਰ ਦੇ ਕਿਸ਼ਨਪੁਰਾ ਇਲਾਕੇ ਵਿੱਚ ਇੱਕ ਨੌਜਵਾਨ ਨੇ ਸ਼ੱਕੀ ਹਾਲਾਤਾਂ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਰਵੀ ਪੁੱਤਰ ਸੁਖਦੇਵ ਵਾਸੀ ਕਿਸ਼ਨਪੁਰਾ ਵਜੋਂ ਹੋਈ ਹੈ।ਦੱਸ ਦੇਈਏ ਕਿ ਅੱਜ ਸਵੇਰੇ ਮ੍ਰਿਤਕ ਦੀ ਵੱਡੀ ਭੈਣ ਉਸ ਨੂੰ ਚਾਹ ਦੇਣ ਲਈ ਛੱਤ ’ਤੇ ਬਣੇ ਆਪਣੇ ਕਮਰੇ ਵਿੱਚ ਗਈ ਸੀ। ਉਸ ਨੇ ਦੇਖਿਆ ਕਿ ਰਵੀ ਪੱਖੇ ਨਾਲ ਲਟਕ ਰਿਹਾ ਸੀ, ਜਿਸ ਦੌਰਾਨ ਉਸ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਦੱਸਿਆ ਤਾਂ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।"
 

Post a Comment

0 Comments