*ਪ੍ਰਸ਼ਾਸ਼ਨ ਵੱਲੋਂ ਬੈਰੀਕੇਡ ਲਾ ਕੇ ਅੱਡਾ ਕਿਸ਼ਨਗੜ੍ਹ ਦੀ ਕਰਾਸਿੰਗ ਬੰਦਕਰਨ ਨੂੰ ਲੈ ਕੇ ਦੁਕਾਨਦਾਰਾਂ ਅਤੇ ਲੋਕਾਂ ਦਾ ਵਿਰੋਧ*
Post : V news 24
ਜਲੰਧਰ/ਕਿਸ਼ਨਗੜ੍ਹ, 01ਦਸੰਬਰ (ਰਾਜਕੁਮਾਰ ਚਾਵਲਾ ਸੰਦੀਪ ਸਰੋਆ):- ਜਲੰਧਰ ਪਠਾਨਕੋਟ ਰਾਜਮਾਰਗ ਤੇ ਸਥਿਤ ਸਾਡਾ ਕਿਸ਼ਨਗੜ੍ਹ ਵਿਖੇ ਪ੍ਰਸ਼ਾਸਨ ਵੱਲੋਂ ਸੀਮਿੰਟ ਦੇ ਬੈਰੀਕੇਡ ਕੇ ਰੱਖ ਕੇ ਕਰਾਸਿੰਗ ਬੰਦ ਕਰਨ ਤੇ ਅੱਡਾ ਕਿਸ਼ਨਗੜ੍ਹ ਦੇ ਦੁਕਾਨਦਾਰਾਂ ਅਤੇ ਸਥਾਨਕ ਵਸਨੀਕਾਂ ਵੱਲੋਂ ਵਿਰੋਧ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸ਼ਨਗੜ੍ਹ ਚੌਕ ਵਿੱਚ ਆਏ ਦਿਨ ਇਹ ਹੀ ਟ੍ਰੈਫਿਕ ਦੀ ਸਮੱਸਿਆ ਰਹਿੰਦੀ ਹੈ ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਦਾ ਹੱਲ ਕਰ ਸੀਮਿੰਟ ਪੱਕੇ ਬੈਰੀਕੇਡ ਚੌਕ ਵਿੱਚ ਰੱਖ ਕੇ ਕਰਾਸਿੰਗ ਬੰਦ ਕਰਨ ਦਾ ਹੱਲ ਕੱਢਿਆ ਪ੍ਰੰਤੂ ਅੱਡਾ ਕਿਸ਼ਨਗੜ੍ਹ ਦੇ ਦੁਕਾਨਦਾਰਾਂ ਅਤੇ ਪਿੰਡ ਦੇ ਵਸਨੀਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਦੁਕਾਨਦਾਰਾਂ ਦੇ ਵਸਨੀਕਾਂ ਨੂੰ ਵਿਰੋਧ ਕਰਨ ਨਾਲ ਮਾਹੌਲ ਤਨਾਅਪੂਰਨ ਹੋ ਗਿਆ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਥਾਣਾ ਆਦਮਪੁਰ ਦੇ ਐਸਐਚਓ ਹਰਦੀਪ ਸਿੰਘ ਅਤੇ ਕਰਤਾਰਪੁਰ ਥਾਣੇ ਦੇ ਐਸ ਐਚ ਓ ਰਮਨ ਕੁਮਾਰ ਪੁਲਿਸ ਪਾਰਟੀ ਸਮੇਤ ਪੁੱਜੇ ਇਕੱਠੇ ਹੋਏ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਲੇਕਿਨ ਕਰਾਸਿੰਗ ਬੰਦ ਕਰਨ ਨੂੰ ਲੈ ਕੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਨੰਬਰਦਾਰ ਜ਼ੋਰਾਵਰ ਸਿੰਘ ਜਸਕਰਨ ਸਿੰਘ ਸੱਗਵਾਲ ਡਾਕਟਰ ਪ੍ਰਗਟ ਸਿੰਘ ਮਨੀਸ਼ ਕੁਮਾਰ ਚਾਵਲਾ ਕਾਲੂ ਪ੍ਰਧਾਨ ਆਟੋ ਜੂਨੀਅਨ ਕਿਸ਼ਨਘੜ ਪਰਮਜੀਤ ਸਿੰਘ ਕੰਬੋਜ ਡਾਕਟਰ ਨਵੀਨ ਕੁਮਾਰ ਰਵਿੰਦਰ ਸਿੰਘ ਫੁੱਲ ਸਾਹਿਲ ਅਬਰੋਲ ਸ਼ਮੀਰ ਗਾਂਧੀ ਸ਼ਰਮਾ ਸਵੀਟ ਸ਼ਾਪ ਆਦਿ ਦੁਕਾਨਦਾਰਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲੀਸ ਵੱਲੋਂ ਚੁੱਕ ਚੁੱਕਾ ਸਿੰਘ ਬੰਦ ਕਰਨ ਨਾਲ ਕਰਤਾਰਪੁਰ ਜਾਣ ਵਾਲੇ ਵਾਹਨਾਂ ਨੂੰ ਲੈ ਕੇ ਹੋਣਾ ਪਵੇਗਾ ਅਤੇ ਅਲਾਵਲਪੁਰ ਵੱਲੋਂ ਕਰਾਸਿੰਗ ਕਰਨ ਵਾਲਿਆਂ ਨੂੰ ਢਾਈ ਕਿਲੋਮੀਟਰ ਦੂਰ ਬੱਲਾਂ ਸਰਮਸਤਪੁਰ ਕਰਾਸਿੰਗ ਤੋਂ ਆਉਣਾ ਪਵੇਗਾ ਜਿਸ ਨਾਲ ਅੱਡੇ ਦੇ ਦੁਕਾਨਦਾਰਾਂ ਦੀ ਦੁਕਾਨਦਾਰੀ ਬਿਲਕੁਲ ਠੱਪ ਹੋ ਜਾਵੇਗੀ ਇਸ ਮੌਕੇ ਆਦਮਪੁਰ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਨੇ ਦੁਕਾਨਦਾਰਾਂ ਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਲੋਕ ਜਿਸ ਤਰ੍ਹਾਂ ਚਾਹੁੰਦੇ ਹਨ ਉਸੇ ਤਰ੍ਹਾਂ ਹੋਵੇਗਾ ਇਸ ਤੋਂ ਬਾਅਦ ਮਾਮਲਾ ਪੁਲੀਸ ਦੇ ਉਚ-ਅਧਿਕਾਰੀ ਤੱਕ ਪਹੁੰਚਿਆ ਐਸ ਐਚ ਓ ਆਦਮਪੁਰ ਹਰਦੀਪ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਦੋ ਚਾਰ ਦਿਨਾਂ ਵਿੱਚ ਉਨ੍ਹਾਂ ਨਾਲ ਬੈਠ ਕੇ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ।
0 Comments