*"ਬਿਜਲੀ ਦੇ ਟਰਾਂਸਫਾਰਮਰ ਵਿੱਚੋ ਤੇਲ ਚੋਰੀ ਕਰਨ ਵਾਲਾ ਵਿਅਕਤੀ ਪੁਲਿਸ ਨੇ ਕੀਤਾ ਕਾਬੂ*

*"ਬਿਜਲੀ ਦੇ ਟਰਾਂਸਫਾਰਮਰ ਵਿੱਚੋ ਤੇਲ ਚੋਰੀ ਕਰਨ ਵਾਲਾ ਵਿਅਕਤੀ ਪੁਲਿਸ ਨੇ ਕੀਤਾ ਕਾਬੂ*



Post :  V news 24
    By :  Vijay Kumar Raman
ਜਲੰਧਰ, 12 ਨਵੰਬਰ (ਵਿਜੈ ਕੁਮਾਰ ਰਮਨ ):- ਬੀਤੇ ਦਿਨੀਂ ਮਿਤੀ 10-11-2022 ਨੂੰ ਸੰਜੀਵ ਕੁਮਾਰ ਪੁੱਤਰ ਅੰਮ੍ਰਿਤਪਾਲ ਵਾਸੀ ਕੇ-4 ਬੀਬੀਐਮਬੀ ਕਲੋਨੀ ਜਲੰਧਰ ਮੌਜੂਦਾ ਐਸ.ਡੀ.ਓ ਬੀਬੀਐਮਬੀ ਜਲੰਧਰ ਨੇ ਏ.ਐਸ.ਆਈ ਸਤਨਾਮ ਸਿੰਘ ਨੂੰ ਬਿਆਨ ਲਿਖ ਕੇ ਦੱਸਿਆ ਕਿ ਮਿਤੀ 08-11-2022 ਨੂੰ 220/132 ਕੇ.ਵੀ.100 ਐਮ.ਵੀ.ਏ. ਟਰਾਂਸਫਾਰਮਰ ਬਾਰ-ਬਾਰ ਟ੍ਰਿਪ ਕਰ ਰਿਹਾ ਸੀ ਅਤੇ ਉਸ ਵਿੱਚੋਂ  ਤੇਲ ਲੀਕ ਕਰ ਰਿਹਾ ਸੀ। ਇਸ ਸਬੰਧੀ ਸੀਸੀਟੀਵੀ ਫੁਟੇਜ ਚੈੱਕ ਕਰਨ ’ਤੇ ਪਤਾ ਲੱਗਿਆ ਕਿ ਦੋ ਨੌਜਵਾਨਾਂ ਨੇ ਇਸ ਵਿੱਚੋਂ ਤੇਲ ਚੋਰੀ ਕੀਤਾ ਸੀ।

ਮਿਤੀ 10-11-2022 ਨੂੰ ਫਿਰ ਤੋਂ ਗੋਲਡੀ ਉਰਫ਼ ਬਾਂਦਰੀ ਪੁੱਤਰ ਮੰਗਲੂ ਵਾਸੀ ਯੋਗੀ ਮੁਹੱਲਾ ਡਾ: ਅੰਬੇਡਕਰ ਨਗਰ ਜਲੰਧਰ ਨਾਂਅ ਦੇ ਟਰਾਂਸਫ਼ਾਰਮਰ 'ਤੇ ਘੁੰਮ ਰਹੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ | ਸੰਜੀਵ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਐੱਸ.

ਹਸਬਤ ਦੇ ਅਨੁਸਾਰ ਇੰਸਪੈਕਟਰ ਅਜੈਵ ਸਿੰਘ ਮੁੱਖ ਅਫਸਰ ਥਾਣਾ ਰਾਮਾ ਮੰਡੀ ਜਲੰਧਰ ਦੀ ਨਿਗਰਾਨੀ ਹੇਠ ਏ.ਐਸ.ਆਈ ਸਤਨਾਮ ਸਿੰਘ ਨੇ ਗੋਲਡੀ ਉਰਫ਼ ਬਾਂਦਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਤੇ ਇਸ ਦੇ ਖਿਲਾਫ ਮਿਤੀ 10-11-2022 ਨੂੰ ਥਾਣਾ ਰਾਮਾਮੰਡੀ ਜਲੰਧਰ ਵਿਖੇ ਮੁਕੱਦਮਾ ਨੰਬਰ 321 ਦਰਜ ਕੀਤਾ ਗਿਆ ਸੀ। ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ। ਅਤੇ ਦੋਸ਼ੀ ਪਾਸੋਂ ਚੋਰੀ ਦੀਆਂ ਹੋਰ ਵਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।"

Post a Comment

0 Comments