*ਸੁੂਬੇ ਦੇ ਪੁਲਿਸ ਵਿਭਾਗ 'ਚ ਵੱਡੇ ਪੱਧਰ ਤੇ ਫੇਰਬਦਲ, 6 SSPs ਸਮੇਤ 33 ਪੁਲਿਸ ਅਧਿਕਾਰੀਆਂ ਦੀ ਬਦਲੀ, ਪੜ੍ਹੋ ਲਿਸਟ*

*ਸੁੂਬੇ ਦੇ ਪੁਲਿਸ ਵਿਭਾਗ 'ਚ ਵੱਡੇ ਪੱਧਰ ਤੇ  ਫੇਰਬਦਲ, 6 SSPs ਸਮੇਤ 33 ਪੁਲਿਸ  ਅਧਿਕਾਰੀਆਂ ਦੀ ਬਦਲੀ, ਪੜ੍ਹੋ ਲਿਸਟ* 




Post :    V news 24
    By :    Vijay Kumar Ramanਚੰਡੀਗੜ੍ਹ, 12 ਨਵੰਬਰ (ਵਿਜੈ ਕੁਮਾਰ ਰਮਨ) :- ਪੰਜਾਬ ਸਰਕਾਰ ਨੇ 30 ਆਈਪੀਐਸ ਤੇ ਤਿੰਨ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਆਈਪੀਐਸ ਕੁਲਦੀਪ ਸਿੰਘ ਐਸਟੀਐਫ ਦੇ ਨਵੇਂ ਮੁਖੀ ਹੋਣਗੇ। ਹਰਦੀਪ ਸਿੰਘ ਸਿੱਧੂ ਦੇ ਆਈਟੀਬੀਪੀ ਵਿੱਚ ਡੈਪੂਟੇਸ਼ਨ ’ਤੇ ਜਾਣ ਮਗਰੋਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਵੱਲੋਂ ਛੇ ਜ਼ਿਲ੍ਹਿਆਂ ਦੇ ਐਸਐਸਪੀ ਵੀ ਬਦਲੇ ਗਏ ਹਨ।

ਬੀ ਚੰਦਰਸ਼ੇਖਰ ਨੂੰ ਏਡੀਜੀਪੀ ਜੇਲ੍ਹ, ਐਲ ਕੇ ਯਾਦਵ ਨੂੰ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ, ਆਰਕੇ ਜੈਸਵਾਲ ਨੂੰ ਆਈਜੀ ਐਸਟੀਐਫ, ਗੁਰਿੰਦਰ ਸਿੰਘ ਢਿੱਲੋਂ ਨੂੰ ਆਈਜੀ ਲਾਅ ਐਂਡ ਆਰਡਰ, ਐਸਪੀਐਸ ਪਰਮਾਰ ਨੂੰ ਆਈਜੀ ਬਠਿੰਡਾ ਰੇਂਜ, ਨੌਨਿਹਾਲ ਸਿੰਘ ਨੂੰ ਆਈਜੀ ਪ੍ਰਸੋਨਲ ਤੇ ਵਾਧੂ ਚਾਰਜ ਵਜੋਂ ਆਈਜੀ ਪੀਏਪੀ ਟੂ ਜਲੰਧਰ, ਅਰੁਣ ਪਾਲ ਸਿੰਘ ਨੂੰ ਆਈਜੀ ਪ੍ਰੋਵੀਜ਼ਨਿੰਗ, ਸ਼ਿਵ ਕੁਮਾਰ ਵਰਮਾ ਨੂੰ ਆਈਜੀ ਸਕਿਓਰਿਟੀ, ਜਸਕਰਨ ਸਿੰਘ ਨੂੰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਤੇ ਆਈਜੀ ਪੀਏਪੀ ਜਲੰਧਰ, ਕੌਸਤੂਬ ਸ਼ਰਮਾ ਨੂੰ ਆਈਜੀ ਮਨੁੱਖੀ ਅਧਿਕਾਰ, ਗੁਰਸ਼ਰਨ ਸਿੰਘ ਸੰਧੂ ਨੂੰ ਆਈਜੀ ਜਲੰਧਰ ਰੇਂਜ, ਇੰਦਰਬੀਰ ਸਿੰਘ ਨੂੰ ਡੀਆਈਜੀ ਪੀਏਪੀ ਜਲੰਧਰ ਛਾਉਣੀ, ਡਾ. ਐਸ ਭੂਪਤੀ ਨੂੰ ਡੀਆਈਜੀ ਪ੍ਰੋਵਿਜ਼ਨਿੰਗ ਵਧੀਕ ਪੁਲਿਸ ਕਮਿਸ਼ਨਰ ਜਲੰਧਰ, ਨਰਿੰਦਰ ਭਾਰਗਵ ਨੂੰ ਡੀਆਈਜੀ-ਕਮ-ਜੁਆਇੰਟ ਡਾਇਰੈਕਟਰ ਪੀਪੀਏ ਫਿਲੌਰ, ਗੁਰਦਿਆਲ ਸਿੰਘ ਨੂੰ ਡੀਆਈਜੀ ਏਜੀਟੀਐਫ, ਰਣਜੀਤ ਸਿੰਘ ਨੂੰ ਡੀਆਈਜੀ ਫਿਰੋਜ਼ਪੁਰ ਰੇਂਜ, ਮਨਦੀਪ ਸਿੰਘ ਸੰਧੂ ਨੂੰ ਕਮਿਸ਼ਨਰ ਪੁਲਿਸ ਲੁਧਿਆਣਾ, ਨਵੀਨ ਸਿੰਗਲਾ ਨੂੰ ਡੀਆਈਜੀ, ਸੰਦੀਪ ਗਰਗ ਨੂੰ ਐਸਐਸਪੀ ਮੁਹਾਲੀ, ਵਿਵੇਕ ਸ਼ੀਲ ਸੋਨੀ ਨੂੰ ਐਸਐਸਪੀ ਰੋਪੜ, ਨਾਨਕ ਸਿੰਘ ਨੂੰ ਐਸਐਸਪੀ ਮਾਨਸਾ, ਗੌਰਵ ਤੂਰਾ ਨੂੰ ਏਆਈਜੀ ਪ੍ਰਸੋਨਲ, ਕੰਵਰਦੀਪ ਕੌਰ ਨੂੰ ਐਸਐਸਪੀ ਫਿਰੋਜ਼ਪੁਰ, ਸੁਰਿੰਦਰ ਲਾਂਬਾ ਨੂੰ ਐਸਐਸਪੀ ਸੰਗਰੂਰ ਲਗਾਇਆ ਹੈ।ਪੜ੍ਹੋ ਲਿਸਟ...

Post a Comment

0 Comments