*ਸੱਚ ਦੇ ਤਖ਼ਤ ਤੋਂ ਝੂਠ ਦੇ ਫੈਸਲੇ ਜੱਥੇਦਾਰ ਦੇ ਅਹੁੱਦੇ ਦਾ ਵਕਾਰ ਖਤਮ ਕਰ ਰਹੇ ਹਨ*
*ਸੁੱਚਾ ਸਿੰਘ ਲੰਗਾਹ ਦੀ ਪੰਥ ਵਾਪਸੀ ਜਥੇਦਾਰ ਅਕਾਲ ਤਖਤ ਵਲੋਂ ਧੋਖਾ-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ*
*ਸਚ ਦੇ ਤਖਤ ਤੋਂ ਕੂੜ ਦੇ ਫੈਸਲੇ ਨਹੀਂ ਕੀਤੇ ਜਾ ਸਕਦੇ - ਖਾਲਸਾ*
Post : V news 24
ਜਲੰਧਰ, 29 ਨਵੰਬਰ (ਵਿਜੈ ਕੁਮਾਰ ਰਮਨ):- ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ,ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਗੋਲਡੀ ਨੇ ਕਿਹਾ ਕਿ ਪੰਥ ਵਿੱਚੋਂ ਤੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢੇ ਗਏ ਨੇਤਾ ਸੁੱਚਾ ਸਿੰਘ ਲੰਗਾਹ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਨਖਾਹੀਆ ਕਰਾਰ ਦੇ ਕੇ ਛੋਟੀ ਮੋਟੀ ਧਾਰਮਿਕ ਸਜ਼ਾ 21 ਦਿਨਾਂ ਲਈ ਹਰਿਮੰਦਰ ਸਾਹਿਬ ਵਿੱਚ ਬਰਤਨਾ ਸਾਫ਼ ਕਰਨ ਦੀ ਸੇਵਾ ਤੋਂ ਇਲਾਵਾ 21 ਦਿਨ ਹੀ ਪਰਿਕਰਮਾ ਵਿੱਚ ਬੈਠ ਕੇ ਪਾਠ ਕਰਨ ਤੇ ਗੁਰਬਾਣੀ ਸਰਵਣ ਕਰਨ ਦਾ ਆਦੇਸ਼ ਦੇਕੇ ਖਾਲਸਾ ਪੰਥ ਨਾਲ ਧੋਖਾ ਕੀਤਾ ਹੈ ਜਿਵੇਂ ਜਥੇਦਾਰ ਗੁਰਬਚਨ ਸਿੰਘ ਨੇ ਸੌਦਾ ਸਾਧ ਨੂੰ ਮਾਫ ਕਰਕੇ ਕੀਤਾ ਸੀ। ਜਥੇਦਾਰ ਹਰਪ੍ਰੀਤ ਸਿੰਘ ਨੂੰ ਵਿਚਾਰ ਲੈਣਾ ਚਾਹੀਦਾ ਹੈ ਕਿ ਉਸ ਸਮੇਂ ਗੁਰਬਚਨ ਸਿੰਘ ਦੇ ਸਿਧਾਂਤਹੀਣ ਫੈਸਲੇ ਜੋ ਬਾਦਲਕਿਆਂ ਦੇ ਦਬਾਅ ਅਧੀਨ ਲਏ ਗਏ, ਪੰਥ ਵਲੋਂ ਸਵੀਕਾਰ ਨਹੀਂ ਕੀਤੇ ਗਏ।ਇਸ ਦਾ ਨਤੀਜਾ ਬਾਦਲ ਦਲ ਦੀ ਸਿਆਸੀ ਮੌਤ ਨਿਕਲਿਆ ਸੀ।ਹੁਣ ਵੀ ਜਥੇਦਾਰ ਹਰਪ੍ਰੀਤ ਸਿੰਘ ਦਾ ਲੰਗਾਹ ਨੂੰ ਮਾਫ ਕਰਨ ਦਾ ਫੈਸਲਾ ਉਸੇ ਤਰਜ ਦਾ ਤੇ ਬਾਦਲਾਂ ਦੇ ਪ੍ਰਭਾਵ ਅਧੀਨ ਲਿਆ ਗਿਆ ਹੈ।ਲੰਗਾਹ ਨੇ ਜੋ ਸ੍ਰੋਮਣੀ ਕਮੇਟੀ ਮੈਂਬਰ ਵਜੋ ਪਰ ਨਾਰੀ ਨਾਲ ਸੰਬੰਧ ਰਚਾਕੇ ਗੁਨਾਹ ਕੀਤਾ ਹੈ ਉਸਨੂੰ ਸਿਖ ਧਰਮ ਦੇ ਪ੍ਰਚਾਰ ਤੇ ਸਿਖ ਰਾਜਨੀਤੀ ਵਿਚ ਪੂਰਨ ਪਾਬੰਦੀ ਦੀ ਲੋੜ ਸੀ।ਪਰ ਜਥੇਦਾਰ ਨੇ ਪੁਰਾਤਨ ਵਿਗੜੀ ਮਸੰਦ ਪ੍ਰਣਾਲੀ ਦੀ ਨਵੀਂ ਵਿਧੀ ਦੀ ਵਕਾਲਤ ਕਰਕੇ ਖਾਲਸਾ ਪੰਥ ਤੇ ਗੁਰੂ ਸਾਹਿਬਾਨ ਦੀਆਂ ਮਹਾਨ ਪਰੰਪਰਾਵਾਂ ਦੀ ਤੌਹੀਨ ਕੀਤੀ ਹੈ। ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਦਾ ਹੱਕ ਹੈ ਕਿ ਉਹ ਲੰਗਾਹ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਕੀਤੀ ਗਈਆਂ ਦਲੀਲਾਂ ’ਤੇ ਵਿਚਾਰ ਕਰਨ ਅਤੇ ਫ਼ੈਸਲਾ ਲੈਣ। ਉਹ ਉਨ੍ਹਾਂ ਨੂੰ ਪੰਥ ਵਿਚ ਵਾਪਸੀ ਦਾ ਫੈਸਲਾ ਵੀ ਲੈ ਸਕਦੇ ਹਨ ਪਰ ਉਨ੍ਹਾਂ ਵਲੋਂ ਇਹ ਹੁਕਮ ਦੇਣਾ ਕਿ ਲੰਗਾਹ ਹੁਣ ਸਿਆਸੀ ਤੌਰ ’ਤੇ ਸਰਗਰਮ ਹੋ ਸਕਦੇ ਹਨ ਤੇ ਪੰਜ ਸਾਲਾ ਬਾਅਦ ਧਾਰਮਿਕ ਖੇਤਰ ਵਿਚ ਅਕਾਲ ਤਖਤ ਸਾਹਿਬ ਤੇ ਪੰਥ ਦੀਆਂ ਮਹਾਨ ਪਰੰਪਰਾਵਾਂ ਉਪਰ ਕਈ ਸਵਾਲ ਖੜ੍ਹੇ ਕਰਦਾ ਹੈ। ਉਹਨਾਂ ਕਿਹਾਕਿ ਜਥੇਦਾਰ ਹਰਪ੍ਰੀਤ ਸਿੰਘ ਨੂੰ ਗੁਰਬਚਨ ਸਿੰਘ ਵਾਂਗ ਅਸਤੀਫਾ ਦੇਣਾ ਚਾਹੀਦਾ ਹੈ।
ਜ਼ਿਕਰ ਕਰ ਦਈਏ ਕਿ ਸੁੱਚਾ ਲੰਗਾਹ ਦੀ ਇਕ ਇਤਰਾਜ਼ਯੋਗ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਇਕ ਔਰਤ ਨੇ ਲੰਗਾਹ ’ਤੇ ਜਬਰ-ਜ਼ਿਨਾਹ ਦਾ ਦੋਸ਼ ਲਗਾਇਆ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਹਾਲਾਂਕਿ ਇਸ ਦੌਰਾਨ ਅਦਾਲਤ ਨੇ ਸੁੱਚਾ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਸੀ, ਇਸ ਸਭ ਦੌਰਾਨ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿੱਚ ਛੇਕ ਦਿੱਤਾ ਗਿਆ ਸੀ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਬਾਹਰ ਦਾ ਰਾਹ ਵਿਖਾ ਦਿੱਤਾ ਗਿਆ ਸੀ। ਇਸ ਮੌਕੇ ਪ੍ਰੋ ਬਲਵਿੰਦਰਪਾਲ ਸਿੰਘ ਸਕੱਤਰ ਜਨਰਲ, , ਸੰਦੀਪ ਸਿੰਘ ਚਾਵਲਾ, ,ਹਰਦੇਵ ਸਿੰਘ ਗਰਚਾ, ਹਰਭਜਨ ਸਿੰਘ ਬੈਂਸ, ਹਰਜੀਤ ਸਿੰਘ ਬਾਵਾ, ਅਰਵਿੰਦਰ ਸਿੰਘ ਚੱਢਾ, ਸਾਹਿਬ ਸਿੰਘ ਆਰਗੇਨਾਈਜਰ ਸਕਤਰ ਹਾਜਰ ਸਨ ।

0 Comments