*ਜਿਲਾ ਜਲੰਧਰ ਦਿਹਾਤੀ ਦੇ ਥਾਣਾ ਪਤਾਰਾ ਦੀ ਪੁਲਿਸ ਵੱਲੋ 01 ਪੀ.ੳ ਨੁੰ ਕੀਤਾ ਗ੍ਰਿਫਤਾਰ*

*ਜਿਲਾ ਜਲੰਧਰ ਦਿਹਾਤੀ ਦੇ ਥਾਣਾ ਪਤਾਰਾ ਦੀ ਪੁਲਿਸ ਵੱਲੋ 01 ਪੀ.ੳ ਨੁੰ ਕੀਤਾ ਗ੍ਰਿਫਤਾਰ* 



Post :   V news 24
    By :   Vijay Kumar Raman
ਜਲੰਧਰ, 28 ਨਵੰਬਰ (ਰਾਜਕੁਮਾਰ ਚਾਵਲਾ ਸੰਦੀਪ ਸਰੋਆ):-ਸ੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀ ਸਰਬਜੀਤ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਸਰਬਜੀਤ ਸਿੰਘ ਰਾਏ,ਪੀ.ਪੀ.ਐਸ,DSP ਸਬ ਡਵੀਜਨ ਆਦਮਪੁਰ ਜੀ ਦੀ ਅਗਵਾਈ ਹੇਠ ਇੰਸ, ਅਰਸ਼ਪ੍ਰੀਤ ਕੌਰ ਮੁੱਖ ਅਫਸਰ ਥਾਣਾ ਪਤਾਰਾ ਦੀ ਪੁਲਿਸ ਪਾਰਟੀ ਵੱਲੋ 295-ਏ ਭ:ਦ ਦੇ ਮੁੱਕਦਮੇ ਦੇ ਵਿੱਚ 01 ਪੀ.ੳ ਗ੍ਰਿਫਤਾਰ ਕਰਕੇ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਬਜੀਤ ਸਿੰਘ ਰਾਏ,ਪੀ.ਪੀ.ਐਸ.DSP ਸਬ ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 26.11.2022 ਨੂੰ HC ਅਵਤਾਰ ਸਿੰਘ 86/JAL-R ਸਮੇਤ ਪੁਲਿਸ ਪਾਰਟੀ ਨੇ ਬਾ-ਅਦਾਲਤ ਸ੍ਰੀ ਗੁਰਕਿਰਨ ਸਿੰਘ JMIC ਸਾਹਿਬ ਜਲੰਧਰ ਜੀ ਵੱਲੋ ਮੁੱਕਦਮਾ ਨੰਬਰ- 11 ਮਿਤੀ-12.03.2019 ਅ:ਧ 295-ਏ ਭ:ਦ ਥਾਣਾ ਪਤਾਰਾ ਜਿਲ੍ਹਾ ਜਲੰਧਰ ਵਿੱਚ ਦੋਸ਼ੀ ਪਵਨ ਮਹਿਮੀ ਪੁੱਤਰ ਪਿਆਰਾ ਲਾਲ ਵਾਸੀ ਆਲੋਵਾਲ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਹਾਲ ਵਾਸੀ ਗਲੀ ਨੰਬਰ 03 ਪ੍ਰੇਮਪੁਰਾ ਫਗਵਾੜਾ ਨੂੰ ਮਿਤੀ-10.10.2019 ਨੂੰ ਪੀ.ੳ 82/83 CRPC ਤਹਿਤ ਘੋਸ਼ਿਤ ਕੀਤਾ ਗਿਆ ਸੀ ।ਜਿਸ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ ।

Post a Comment

0 Comments