*ਪੇਕੇ ਪਰਿਵਾਰ 'ਚ ਰਹਿ ਰਹੀ ਵਿਆਹੁਤਾ ਅੋੌਰਤ ਵੱਲੋਂ ਖੁਦਕੁਸ਼ੀ ਕਰ ਕੇ ਜੀਵਨ ਲੀਲਾ ਸਮਾਪਤ*
Post : V news 24
ਜਲੰਧਰ, 12 ਨਵੰਬਰ (ਵਿਜੈ ਕੁਮਾਰ ਰਮਨ ):- : ਬੀਤੇ ਵੀਰਵਾਰ ਦੇਰ ਰਾਤ ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਕੋਟਲਾ 'ਚ ਆਪਣੇ ਪੇਕੇ ਪਰਿਵਾਰ 'ਚ ਰਹਿ ਰਹੀ ਅੌਰਤ ਵੱਲੋਂ ਖੁਦਕੁਸ਼ੀ ਕਰ ਕੇ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਥਾਣਾ ਮਕਸੂਦਾਂ ਦੇ ਥਾਣੇਦਾਰ ਰਜਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਮਿ੍ਤਕ ਅੋੌਰਤ ਵੱਲੋਂ ਘਰ 'ਚ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਜਿਸ ਦੀ ਪਛਾਣ ਗੁਲਸ਼ਨ ਕੁਮਾਰੀ 29 ਸਾਲ, ਪਤਨੀ ਗੁਰਦੀਪ ਕੁਮਾਰ ਵਾਸੀ ਪਿੰਡ ਕੋਟਲਾ ਜਲੰਧਰ ਵਜੋਂ ਹੋਈ ਹੈ। ਇਸ ਦਾ ਕੁਝ ਸਾਲ ਪਹਿਲਾਂ ਹੀ ਨਵਾਂ ਸ਼ਹਿਰ 'ਚ ਵਿਆਹ ਹੋਇਆ ਸੀ। ਥਾਣਾ ਮੁਖੀ ਮਨਜੀਤ ਕੁਮਾਰ ਨੇ ਦੱਸਿਆ ਕਿ ਮਿ੍ਤਕ ਅੋੌਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਣਕਾਰੀ ਤੋਂ ਸਾਹਮਣੇ ਆਈ ਹੈ ਕਿ ਮਿ੍ਤਕ ਅੋੌਰਤ ਦਾ ਆਪਣੇ ਸਹੁਰੇ ਪਰਿਵਾਰ ਨਾਲ ਅੋੌਲਾਦ ਨਾ ਹੋਣ ਕਰ ਕੇ ਝਗੜਾ ਰਹਿੰਦਾ ਸੀ ਜੋ ਤਕਰੀਬਨ ਇੱਕ ਸਾਲ ਤੋਂ ਪੇਕੇ ਪਰਿਵਾਰ 'ਚ ਰਹਿ ਰਹੀ ਸੀ।ਥਾਣਾ ਮਕਸੂਦਾਂ ਦੀ ਪੁਲਸ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਕਰ ਰਹੀ ਹੈ।
0 Comments