*ਭਾਈਚਾਰਕ ਸਾਂਝ ਅਤੇ ਸ਼ਾਂਤੀ ਨੂੰ ਹੋਰ ਮਜ਼ਬੂਤ ਕਰਨ ਲਈ ਸਿਰਜਣਹਾਰ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ਤੋਂ ਸੇਧ ਲੈਣਾ ਸਮੇਂ ਦੀ ਮੁੱਖ ਲੋੜ - ਜੋਗਿੰਦਰ ਪਾਲ ਸ਼ਰਮਾ*
Post : V news 24
By : Vijay Kumar Ramanਜਲੰਧਰ, 09 ਅਕਤੂਬਰ (ਵਿਜੈ ਕੁਮਾਰ ਰਮਨ) :- ਮਹਾਨਗਰ ਦੇ ਵੱਖ-ਵੱਖ ਸਥਾਨਾਂ 'ਤੇ ਬੀਤੇ ਦਿਨੀਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਨੂੰ ਸਮਰਪਿਤ ਕੱਢੀ ਗਈ ਸ਼ੋਭਾ ਯਾਤਰਾ 'ਚ ਹਿੱਸਾ ਲੈਂਦਿਆਂ ਸਮਾਜ ਸੇਵੀ ਜੋਗਿੰਦਰ ਪਾਲ ਸ਼ਰਮਾ ਨੇ ਕਿਹਾ ਕਿ ਕਈ ਸਾਲ ਪਹਿਲਾਂ ਰਚੀ ਗਈ ਪਵਿੱਤਰ ਰਮਾਇਣ 'ਚ ਭਗਵਾਨ ਵਾਲਮੀਕਿ ਜੀ ਨੇ ਇਕ ਆਦਰਸ਼ ਜੀਵਨ ਬਤੀਤ ਕੀਤਾ ਸੀ। ਦਿੱਤੀਆਂ ਸਿੱਖਿਆਵਾਂ ਅੱਜ ਵੀ ਢੁਕਵੇਂ ਹਨ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਦੁਆਰਾ ਰਚੀ ਗਈ ਪਵਿੱਤਰ ਰਮਾਇਣ ਮਨੁੱਖੀ ਕਦਰਾਂ-ਕੀਮਤਾਂ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਭਾਈਚਾਰਕ ਸਾਂਝ ਅਤੇ ਸ਼ਾਂਤੀ ਨੂੰ ਹੋਰ ਮਜ਼ਬੂਤ ਕਰਨ ਲਈ ਸਿਰਜਣਹਾਰ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ਤੋਂ ਸੇਧ ਲੈਣ।
ਇਸ ਮੌਕੇ ਸਮਾਜ ਸੇਵੀ ਜੋਗਿੰਦਰ ਪਾਲ ਸ਼ਰਮਾ ਨੂੰ ਮਹਾਨਗਰ ਵਿੱਚ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਲਗਾਏ ਗਏ ਮੰਚਾ ਦੇ ਪ੍ਰਬੰਧਕਾਂ ਵਲੋਂ ਉਨਾ ਨੁੰ ਸਨਮਾਨਿਤ ਕੀਤਾ ਗਿਆ।"
0 Comments