*ਸੀ.ਆਈ.ਏ ਸਟਾਫ਼ ਨੇ ਸੱਟਾ ਲਗਾਉਂਦੇ ਨੇ 3 ਮੁਲਜ਼ਮ ਕੀਤੇ ਕਾਬੂ, ਹਜ਼ਾਰਾਂ ਰੁਪਏ ਦੀ ਨਕਦੀ,1 ਲੈਪਟਾਪ ਅਤੇ ਪ੍ਰਿੰਟਰ ਕੀਤਾ ਬਰਾਮਦ*




Post :  V news 24
    By :  Vijay Kumar Ramanਜਲੰਧਰ, 8 ਅਕਤੂਬਰ (ਵਿਜੈ ਕੁਮਾਰ ਰਮਨ):- ਸੀ.ਆਈ.ਏ ਸਟਾਫ਼ ਜਲੰਧਰ ਪੁਲਿਸ ਦੀ ਟੀਮ ਨੇ ਸਰਕਾਰੀ ਲਾਟਰੀ ਦੀ ਆੜ 'ਚ ਸੱਟਾ ਲਗਾਉਣ ਵਾਲੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 15,330/- ਦੀ ​​ਨਕਦੀ, 01 ਲੈਪਟਾਪ ਅਤੇ ਪ੍ਰਿੰਟਰ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਮਿੰਦਰ ਸਿੰਘ ਉਰਫ ਮੋੋੌਨੁੂੰ ਪੁੱਤਰ ਹਰਦੀਪ ਸਿੰਘ ਵਾਸੀ 254 ਰਾਸਤਾ ਮੁਹੱਲਾ ਫਗਵਾੜਾ ਗੇਟ ਜਲੰਧਰ, ਹਰੀਸ਼ ਕੁਮਾਰ ਪੁੱਤਰ ਹਰਜਿੰਦਰ ਸਿੰਘ ਮਖਦੂਮਪੁਰਾ ਜਲੰਧਰ, ਸਦੇਸ਼ ਕੁਮਾਰ ਪੁੱਤਰ ਯੋਗੇਸ਼ ਕੁਮਾਰ ਵਾਸੀ 102 ਸ਼ਿਵਰਾਜਗੜ੍ਹ ਜਲੰਧਰ ਵਜੋਂ ਹੋਈ ਹੈ।"

Post a Comment

0 Comments