*ਧੀ ਨੁੰ ਮਿਲਣ ਜਲੰਧਰ ਆਏ ਸਕੁੂਟਰੀ ਸਵਾਰ ਬਜ਼ੁਰਗ ਜੋੜੇ ਨੁੰ ਟਰੇੈਕਟਰ ਟਰਾਲੀ ਨੇ ਦਰੜਿਆ, ਪਤੀ ਦੀ ਹੋਈ ਮੌਤ, ਪਤਨੀ ਜ਼ਖ਼ਮੀ, ਘਟਨਾ ਸੀਸੀਟੀਵੀ 'ਚ ਕੈਦ*

*ਧੀ ਨੁੰ ਮਿਲਣ ਜਲੰਧਰ ਆਏ ਸਕੁੂਟਰੀ ਸਵਾਰ ਬਜ਼ੁਰਗ ਜੋੜੇ ਨੁੰ ਟਰੇੈਕਟਰ ਟਰਾਲੀ ਨੇ ਦਰੜਿਆ, ਪਤੀ ਦੀ ਹੋਈ ਮੌਤ, ਪਤਨੀ ਜ਼ਖ਼ਮੀ, ਘਟਨਾ ਸੀਸੀਟੀਵੀ 'ਚ ਕੈਦ*




Post :  V news 24
    By :  Vijay Kumar Ramanਜਲੰਧਰ, 09 ਅਕਤੂਬਰ (ਵਿਜੈ ਕੁਮਾਰ ਰਮਨ):-  ਜਲੰਧਰ- ਪਠਾਨਕੋਟ ਮਾਰਗ 'ਤੇ ਪੈਂਦੇ ਪਿੰਡ ਸ਼ੇਖੇ ਪੁਲ ਨਜ਼ਦੀਕ ਹਾਦਸੇ ਦੌਰਾਨ ਤਰਲੋਕ ਚੰਦ 64,ਵਾਸੀ ਪਿੰਡ ਕੈਮਪੁਰ ਥਾਣਾ ਸਦਰ ਹੁਸ਼ਿਆਰਪੁਰ ਦੇ ਰਹਿਣ ਵਾਲੇ ਵਿਅਕਤੀ ਦੀ ਮੌਤ ਹੋ ਗਈ। ਜਦਕਿ ਉਸਦੀ ਪਤਨੀ ਸੁਰਿੰਦਰ ਕੌਰ ਜ਼ਖ਼ਮੀ ਹੋ ਗਈ। ਜਿਸ ਦਾ ਇਲਾਜ ਚੱਲ ਰਿਹਾ ਹੈ। ਥਾਣਾ ਮਕਸੂਦਾਂ ਦੇ ASI ਗੁਰਜੀਤ ਸਿੰਘ ਦੱਸਿਆ ਕਿ ਮ੍ਰਿਤਕ ਤਰਲੋਕ ਚੰਦ ਆਪਣੀ ਪਤਨੀ ਸਮੇਤ ਜੂਪੀਟਰ ਸਕੂਟਰੀ 'ਤੇ ਸਵਾਰ ਹੋ ਕੇ ਲੰਮਾ ਪਿੰਡ ਜਲੰਧਰ ਵਿਖੇ ਰਹਿ ਰਹੀ ਆਪਣੀ ਲੜਕੀ ਨੂੰ ਮਿਲ ਕੇ ਵਾਪਸ ਹੁਸ਼ਿਆਰਪੁਰ ਆਪਣੇ ਘਰ ਜਾ ਰਹੇ ਸੀ। ਇਸੇ ਦੌਰਾਨ ਸ਼ੇਰਪੁਰ ਸ਼ੇਖੇ ਪੁਲ ਨਜ਼ਦੀਕ ਝੋਨਾ ਲੱਦ ਕੇ ਹੁਸ਼ਿਆਰਪੁਰ ਮੰਡੀ ਜਾ ਰਹੇ ਟਰੈਕਟਰ ਟਰਾਲੀ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਤਰਲੋਕ ਚੰਦ ਟਰੈਕਟਰ ਦੇ ਟਾਇਰ ਹੇਠ ਆ ਕੇ ਕੁਚਲਿਆ ਗਿਆ।ਰਾਹਗੀਰਾਂ ਦਾ ਕਹਿਣਾ ਹੈ ਕਿ ਟਰੈਕਟਰ ਹੇਠ ਆਏ ਵਿਅਕਤੀ ਨੂੰ ਟਰੈਕਟਰ ਚਾਲਕ ਕਾਫ਼ੀ ਦੂਰੀ ਤਕ ਘਸੀਟਦਾ ਗਿਆ। ਲੋਕਾਂ ਵੱਲੋਂ ਰੌਲਾ ਪਾਏ ਜਾਣ 'ਤੇ ਟਰੈਕਟਰ ਚਾਲਕ ਵੱਲੋਂ ਟਰੈਕਟਰ ਰੋਕਿਆ ਗਿਆ।ਮੌਕੇ 'ਤੇ ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਉਪਰੰਤ ਉਨ੍ਹਾਂ ਵੱਲੋਂ ਤੁਰੰਤ ਪੁਲਿਸ ਨੁੰ ਹਾਦਸੇ ਦੀ ਸੁੂਚਨਾ ਦਿੱਤੀ ਥਾਣਾ ਡਵੀਜ਼ਨ  8 ਤੇ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਦੋਵਾਂ ਥਾਣਿਾਆ ਪੁਲਿਸ ਕਾਫੀ ਦੇਰੀ ਨਾਲ ਘਟਨਾ ਸਥਾਨ 'ਤੇ ਪੁੱਜੀ ਤੇ ਬਾਦ ਚ ਹੱਦਬੰਦੀ ਨੁੰ ਲੇੈ ਕੇ ਉਲਝਦੀ ਰਹੀ। ਲ ਥਾਣੇਦਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ ਅਤੇ ਕਾਬੂ ਟਰੈਕਟਰ ਚਾਲਕ ਲਖਵਿੰਦਰ ਸਿੰਘ ਵਾਸੀ ਸਰੂਪਵਾਲ ,ਥਾਣਾ ਬੇਗੋਵਾਲ ,ਜ਼ਿਲ੍ਹਾ ਕਪੂਰਥਲਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋਈ ਹੈ। 

Post a Comment

0 Comments