ਅਮਰੀਕ ਸਿੰਘ ਰੋਮੀ ਨੂੰ ਵੱਖ-ਵੱਖ ਸ਼ਖਸ਼ੀਅਤਾਂ ਵਲੋਂ ਸ਼ਰਧਾਜਲੀਆਂ ਭੇਟ

ਅਮਰੀਕ ਸਿੰਘ ਰੋਮੀ ਨੂੰ ਵੱਖ-ਵੱਖ ਸ਼ਖਸ਼ੀਅਤਾਂ ਵਲੋਂ ਸ਼ਰਧਾਜਲੀਆਂ ਭੇਟ

Post.     V news 24
    By.     Vijay Kumar Raman 
    On.    06 May, 2021ਹੁਸ਼ਿਆਰਪੁਰ, 6 ਮਈ (ਗੁਰਪ੍ਰੀਤ ਸਿੰਘ ਡਾਂਡੀਆਂ) ਹਲਕਾ ਚੱਬੇਵਾਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਜਸਵਿੰਦਰ ਸਿੰਘ ਨੰਗਲ ਠੰਡਲ ਦੇ ਭਰਾ ਅਮਰੀਕ ਸਿੰਘ ਰੋਮੀ ਪੁੱਤਰ ਸਵ: ਬਲਦੇਵ ਸਿੰਘ ਪਰਮਾਰ, ਜੋ ਬੀਤੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਦੀ ਆਤਮਿਕ ਸ਼ਾਤੀ ਨਮਿੱਤ ਰੱਖੇ ਸ਼੍ਰੀ ਸਹਿਜ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਨੰਗਲ ਠੰਡਲ ਵਿਖੇ ਪਾਏ ਗਏ, ਉਪਰੰਤ ਭਾਈ ਰਣਜੋਧ ਸਿੰਘ ਨਡਾਲੋਂ ਦੇ ਰਾਗੀ ਜਥੇ ਨੇ ਵੈਰਾਗ ਮਈ ਕੀਰਤਨ ਕੀਤਾ। ਇਸ ਮੌਕੇ ਹੋਏ ਸ਼ਰਧਾਜਲੀ ਸਮਾਗਮ 'ਚ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਰਵਿੰਦਰ ਸਿੰਘ ਠੰਡਲ, ਜਥੇਦਾਰ ਪਰਮਜੀਤ ਸਿੰਘ ਪੰਜੌੜ, ਮਾ.ਰਸ਼ਪਾਲ ਸਿੰਘ ਜਲਵੇੜਾ, ਜਥੇਦਾਰ ਇਕਬਾਲ ਸਿੰਘ ਖੇੜਾ, ਬੀਬੀ ਬਲਵੀਰ ਕੌਰ ਠੰਡਲ, ਬੀਬੀ ਜਸਵਿੰਦਰ ਕੌਰ ਅਜਨੋਹਾ, ਨੰਬਰਦਾਰ ਰਾਜ ਕੁਮਾਰ, ਗੁਰਮਿੰਦਰ ਸਿੰਘ ਭੂੰਗਰਨੀ, ਪਰਮਜੀਤ ਸਿੰਘ ਰੱਕੜ, ਹਰਮੇਲ ਸਿੰਘ ਮੋਲੀ ਵਲੋਂ ਅਮਰੀਕ ਸਿੰਘ ਰੋਮੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਤਜਿੰਦਰ ਸਿੰਘ ਸਾਬਾ, ਮਲਕੀਤ ਸਿੰਘ ਠੰਡਲ, ਬਸ਼ੀਰ ਅਲੀ, ਮਨਦੀਪ ਸਿੰਘ ਕੋਟਫਤੂਹੀ, ਨਰਿੰਦਰ ਸਿੰਘ ਬੱਡਲਾ, ਹਰਵਿੰਦਰ ਸਿੰਘ ਭੂੰਗਰਨੀ, ਗੁਰਪ੍ਰੀਤ ਸਿੰਘ ਡਾਂਡੀਆਂ, ਬਲਜੀਤ ਸਿੰਘ, ਰਣਜੀਤ ਸਿੰਘ, ਪਰਮਿੰਦਰ ਸਿੰਘ, ਰਣਧੀਰ ਸਿੰਘ, ਬਲਵੰਤ ਸਿੰਘ, ਤਜਿੰਦਰ ਜਸਵਾਲ, ਦਲਜੀਤ ਚੌਹਾਨ, ਜਸਬੀਰ ਮਿਨਹਾਸ, ਗਗਨ ਪਰਮਾਰ, ਪ੍ਰਿੰਸ ਮਿਨਹਾਸ, ਅਰਵਿੰਦ ਕੌਰ, ਹਰਪ੍ਰੀਤ ਕੌਰ, ਸੰਦੀਪ ਕੌਰ, ਤਜਿੰਦਰ ਕੌਰ, ਗੀਤਾ ਪਰਮਾਰ, ਸਿਮਰਨ ਜਸਵਾਲ, ਅਮਨ ਚੌਹਾਨ, ਈਸ਼ਾ ਪਰਮਾਰ, ਜਸਕਿਰਨ ਕੌਰ, ਪ੍ਰਿਆ ਮਿਨਹਾਸ, ਰਣਵੀਰ ਜਸਵਾਲ, ਰੌਣਕ ਜਸਵਾਲ, ਅਲੀਸ਼ਾ ਚੌਹਾਨ ਚੰਦ, ਹੇਜਲ ਚੌਹਾਨ ਆਦਿ ਹਾਜ਼ਰ ਸਨ।


Post a Comment

0 Comments