ਹੁਸ਼ਿਆਰਪੁਰ, 14 ਮਈ (ਗੁਰਪ੍ਰੀਤ ਸਿੰਘ ਡਾਂਡੀਆਂ) ਪਿੰਡ ਫੁਗਲਾਣਾ ਵਿਖੇ ਈਦ-ਉਲ ਫਿਤਰ ਦਾ ਤਿਉਹਾਰ ਸ਼੍ਰੋਮਣੀ ਅਕਾਲੀ ਦਲ ਦੇ ਮੁਸਲਿਮ ਵਿੰਗ ਦੇ ਆਗੂ ਬਸ਼ੀਰ ਅਲੀ ਦੋਆਬਾ ਜਨਰਲ ਸਕੱਤਰ ਦੀ ਅਗਵਾਈ 'ਚ ਮਨਾਇਆ ਗਿਆ। ਇਸ ਮੌਕੇ ਸਮੂਹ ਮੁਸਲਮਾਨ ਭਾਈਚਾਰੇ ਵਲੋਂ ਨਮਾਜ ਅਦਾ ਕੀਤੀ ਗਈ ਅਤੇ ਇੱਕ ਦੂਜੇ ਦੇ ਗਲੇ ਲੱਗ ਕੇ ਈਦ ਦੀਆ ਮੁਬਾਰਕਾ ਦਿੱਤੀਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਸ਼ਿਰਕਤ ਕੀਤੀ ਅਤੇ ਸਮੂਹ ਮੁਸਲਮਾਨ ਭਾਈਚਾਰੇ ਨੂੰ ਈਦ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆ। ਉਨ੍ਹਾ ਕਿਹਾ ਕਿ ਸਾਨੂੰ ਸਾਰੇ ਦਿਨ ਰੱਲ ਮਿੱਲ ਕੇ ਮਨਾਉਣੇ ਚਾਹੀਦੇ ਹਨ। ਜਿਸ ਨਾਲ ਆਪਸੀ ਭਾਈਚਾਰੇ ਵਿਚ ਵਾਧਾ ਹੁੰਦਾ ਹੈ। ਇਸ ਮੌਕੇ ਮੁਸਲਮਾਨ ਭਾਈਚਾਰੇ ਵੱਲੋਂ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਦਾਰ ਪਰਮਜੀਤ ਸਿੰਘ ਪੰਜੌੜ ਜਿਲ੍ਹਾ ਪ੍ਰਧਾਨ ਐਸ.ਸੀ. ਵਿੰਗ, ਯਸੀਨ ਸ਼ਾਹ ਹਰਮੋਇਆ, ਅਸਲਮ ਸ਼ਾਹ ਮੱਖਣਗ਼ੜ੍ਹ ਸਰਕਲ ਪ੍ਰਧਾਨ ਚੱਬੇਵਾਲ, ਹੁਸਨ ਡਵਿੱਡਾ ਅਹਿਰਾਣਾ, ਰਵੀ ਡਵਿੱਡਾ ਅਹਿਰਾਣਾ, ਸ਼ਫੀ ਸਰਹਾਲਾ ਕਲਾਂ, ਹਾਜੀ ਮਾਮ ਹੈਸ਼ਨ ਹੁੱਕੜਾ, ਹਾਸ਼ਮ ਦੀਨ ਫੁਗਲਾਣਾ, ਸ਼ਫੀ ਭਟਰਾਣਾ, ਸਲੇਮਾਨ ਅਜਨੋਹਾ, ਸ਼ਰੀਫ ਅਲੀ ਆਦਿ ਹਾਜ਼ਰ ਸਨ।
0 Comments