*ਗੁਰਜੰਟ ਸਿੰਘ ਬਾਜੇਵਾਲੀਆ*
ਮਾਨਸਾ/ ਬੁਢਲਾਡਾ, 14 ਮਈ :-ਮੁਸਲਿਮ ਭਾਈਚਾਰੇ ਦੇ ਪਵਿੱਤਰ ਤਿਉਹਾਰ ਈਦ ਮੌਕੇ ਅੱਜ ਸਮਾਜ ਸੇਵੀ ਜਸਪਾਲ ਸਿੰਘ ਗੁੜੱਦੀ ਨੇ ਮਾਨਸਾ ਜ਼ਿਲੇ ਦੇ ਵੱਖ ਵੱਖ ਪਿੰਡਾਂ 'ਚ ਜਾ ਕੇ ਮੁਸਲਿਮ ਭਾਈਚਾਰੇ ਲਈ ਖਾਣ ਦੇ ਲਈ ਖੀਰ ਦੇ ਲੰਗਰ ਦੀ ਸੇਵਾ ਕੀਤੀ । ਇਸ ਮੌਕੇ ਜਸਪਾਲ ਸਿੰਘ ਗੁੜੱਦੀ ਨੇ ਕਿਹਾ ਕਿ ਸਾਨੂੰ ਆਪਸੀ ਭਾਈਚਾਰ ਸਾਂਝ ਬਰਕਰਾਰ ਰੱਖਣੀ ਚਾਹੀਦੀ ਹੈ,ਉਹਨਾਂ ਨੇ ਕਿਹਾ ਕਿ ਜਿੱਥੇ ਕੋਰੋਨਾ ਮਹਾਂਮਾਰੀ ਕਰਕੇ ਇਹਨਾਂ ਭਾਈਚਾਰੇ ਵੱਲੋਂ ਭੀੜ ਵੀ ਨੀ ਬਹੁਤੀ ਹੋਣ ਦਿੱਤੀ ਗਈ ਤੇ ਸਾਦੇ ਢੰਗ ਨਾਲ ਇਹ ਪਵਿੱਤਰ ਤਿਉਹਾਰ ਮਨਾਇਆਂ ਗਿਆ। ਉੱਥੇ ਉਨ੍ਹਾਂ ਪਰਮਾਤਮਾ ਅੱਗੇ ਇਹੀ ਅਰਦਾਸ ਕੀਤੀ ਤੇ ਕੋਰੋਨਾ ਦੀ ਮਹਾਂਮਾਰੀ ਛੇਤੀ ਖ਼ਤਮ ਹੋਵੇ ਤਾਂ ਕਿ ਲੋਕ ਆਪਣੇ ਕਾਰੋਬਾਰਾਂ ਦੇ ਨਾਲ ਨਾਲ ਆਪਸੀ ਭਾਈਚਾਰੇ ਵਿਚ ਵੀ ਮਿਲਜੁਲ ਕੇ ਰਹਿ ਸਕਣਇਸ ਮੌਕੇ ਸੁਖਚੈਨ ਸਿੰਘ,ਗੁਰਪ੍ਰੀਤ ਸਿੰਘ ਸਾਬਕਾ ਮੈਂਬਰ, ਜੀਵਨ ਸਿੰਘ, ਬੱਬੂ ਟੈਲੀਕਾਮ, ਕਾਲਾ ਮਿਸਤਰੀ , ਰਾਮ ਸਿੰਘ ਆਦਿ ਹਾਜ਼ਰ ਸਨ ।
0 Comments