ਕਿਰਤੀ ਕਿਸਾਨ ਯੂਨੀਅਨ ਵੱਲੋ ਪਿੰਡ ਢੱਡਰੀਆਂ ਦੇ ਸਰਾਬ ਦੇ ਠੇਕੇ ਦੇ ਬਾਹਰ ਧਰਨਾ

ਕਿਰਤੀ ਕਿਸਾਨ ਯੂਨੀਅਨ ਵੱਲੋ ਪਿੰਡ ਢੱਡਰੀਆਂ ਦੇ ਸਰਾਬ ਦੇ ਠੇਕੇ ਦੇ ਬਾਹਰ ਧਰਨਾ

Post.     V news 24
   By.      Vijay Kumar Raman
    On.     02 May, 2021
ਸੰਗਰੂਰ, 02ਮਈ, (ਨਾਨਕ/ਨਵਜੋਤ ਜੌਸ਼ੀ):-  ਨੇੜਲੇ ਪਿੰਡ ਢੱਡਰੀਆਂ ਵਿਖੇ ਕੋਰੋਨਾ ਲਾਕਡਉਨ ਦੌਰਾਨ ਸ਼ਰਾਬ ਦੇ ਠੇਕੇ ਨੂੰ ਖੁੱਲ੍ਹਾ ਰੱਖਣ ਦੇ ਵਿਰੋਧ ਵਜੋਂ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਠੇਕੇ ਅੱਗੇ ਧਰਨਾ ਲਾਇਆ ਗਿਆ ਜੋ ਬੀਤੀ ਸ਼ਾਮ ਤੋਂ ਸ਼ੁਰੂ ਹੋਕੇ ਸਾਰੀ ਰਾਤ ਚਲਦਾ ਰਿਹਾ  ਅਤੇ ਅੱਜ ਸਵੇਰੇ ਡੀਐੱਸਪੀ ਸੁਨਾਮ ਬਲਜਿੰਦਰ ਸਿੰਘ ਪੰਨੂੰ ਨੇ ਧਰਨੇ ਵਾਲੇ ਸਥਾਨ ਤੇ ਪੁੱਜ ਕੇ ਲੋਕਾਂ ਨੂੰ ਠੇਕੇਦਾਰਾਂ ਖਿਲਾਫ ਕਾਰਵਾਈ ਕਰਨ ਅਤੇ ਇੱਕ ਦੁਕਾਨਦਾਰ ਖਿਲਾਫ਼ ਦਰਜ ਕੀਤੇ ਝੂਠੇ ਪਰਚੇ ਨੂੰ ਰੱਦ ਕਰਨ ਦਾ ਭਰੋਸਾ ਦਿਵਾਇਆ ਜਿਸ ਤੋਂ ਬਾਅਦ ਲੋਕਾਂ ਵੱਲੋਂ ਜੇਤੂ ਰੈਲੀ ਕਰਦੇ ਹੋਏ ਇਸ ਧਰਨੇ ਨੂੰ ਸਮਾਪਤ ਕੀਤਾ ਗਿਆ।

ਇਸ ਮੌਕੇ ਪਿੰਡ ਦੇ ਸਰਪੰਚ ਗੁਰਚਰਨ ਸਿੰਘ ਢੱਡਰੀਆਂ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਭਜਨ ਸਿੰਘ ਢੱਡਰੀਆਂ ,ਤੇਜਿੰਦਰ ਸਿੰਘ ਢੱਡਰੀਆਂ,ਅਵਤਾਰ ਸਿੰਘ ਸਾਹੋਕੇ,  ਜਸਵੀਰ ਸਿੰਘ ਸਾਹੋਕੇ, ਬਲਿਹਾਰ ਸਿੰਘ ,ਸਰਜਾ ਸਿੰਘ ਰੱਤੋਕੇ ,ਸਾਹਿਬ ਸਿੰਘ,ਬਾਬੂ ਸਿੰਘ,ਰਵਿੰਦਰ ਸਿੰਘ ਤਕੀਪੁਰ ਸਮੇਤ ਪਿੰਡ ਢੱਡਰੀਆਂ ਦੀ ਸਮੁੱਚੀ ਪੰਚਾਇਤ ,ਵੱਡੀ ਗਿਣਤੀ ਦੁਕਾਨਦਾਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

Post a Comment

0 Comments