*ਪਿੰਡ ਕਾਹਨਗੜ੍ਹ ਦੇ ਵਾਸੀ ਸਾਬਕਾ ਹੌਲਦਾਰ ਸ੍ਰ ਬੋਘਾ ਸਿੰਘ ਨੇ ਗਰੀਬ ਲੋਕਾਂ ਨੂੰ ਰਾਸ਼ਨ ਵੰਡਿਆ*


Post.     V news 24
    By.     Vijay Kumar Raman 
    On.    26 May. 2021

*ਗੁਰਜੰਟ ਸਿੰਘ ਬਾਜੇਵਾਲੀਆ*
ਮਾਨਸਾ 26 ਮਈ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਲੋਕ ਕੰਮਕਾਜ ਨਾ ਹੋਣ ਕਾਰਨ ਪ੍ਰੇਸ਼ਾਨੀਆਂ ਦੇ ਦੌਰ ਵਿੱਚੋਂ ਗੁਜਰ ਰਹੇ ਹਨ ਉੱਥੇ ਹੀ ਦਾਨੀ ਸੱਜਣਾਂ ਦੀ ਵੀ ਇੱਥੇ ਕੋਈ ਕਮੀ ਨਹੀਂ ਹੈ। ਜਿਸ ਦੀ ਮਿਸਾਲ ਦੇਖਣ ਨੂੰ ਠੂਠਿਆਂਵਾਲੀ ਰੋਡ ਸਥਿਤ ਝੁੱਗੀਆਂ ਵਾਲਿਆਂ ਨੂੰ ਜਦੋਂ ਰਾਸ਼ਨ ਵੰਡਣ ਲਈ ਪਹੁੰਚੇ ਪਰਿਵਾਰ ਸਮੇਤ ਪਿੰਡ ਕਾਹਨਗੜ੍ਹ ਦੇ ਵਾਸੀ ਸਾਬਕਾ ਹੌਲਦਾਰ ਪੰਜਾਬ ਪੁਲਿਸ ਜਿਲ੍ਹਾ ਮਾਨਸਾ ਸ੍ਰ. ਬੋਘਾ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਬਿਮਾਰੀ ਦੇ ਕਾਰਨ ਗਰੀਬ ਲੋਕਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਿਹਾੜੀਦਾਰ ਲੋਕਾਂ ਨੂੰ ਤਾਂ ਇਸ ਦੌਰ ਵਿੱਚ ਹੋਰ ਵੀ ਪ੍ਰੇਸ਼ਾਨੀਆਂ ਵਿੱਚੋਂ ਦੀ ਗੁਜਰਨਾ ਪੈਂਦਾ ਹੈ। ਸ੍ਰ. ਬੋਘਾ ਸਿੰਘ ਨੇ ਦੱਸਿਆ ਕਿ ਜੋ ਰਾਸ਼ਨ ਗਰੀਬ ਲੋਕਾਂ ਨੂੰ ਵੰਡਿਆ ਗਿਆ ਹੈ ਉਹਦੇ ਲਈ ਜੋ ਪੈਸਾ ਖਰਚ ਕੀਤਾ ਉਹ ਉਹਨਾਂ ਨੇ ਆਪਣੀ ਪੈਨਸ਼ਨ ਵਿੱਚੋਂ ਖਰਚਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਭਲਾਈ ਕਾਰਜ ਕਰਕੇ ਮਨ ਨੂੰ ਸ਼ਾਂਤੀ ਮਿਲਦੀ ਹੈ।

Post a Comment

0 Comments