*ਨਸ਼ਿਆਂ ਦੇ ਖਾਤਮੇ ਲਈ ਐਂਟੀ ਨਾਰਕੋਟਿੰਗ ਸੈੱਲ ਅਤੇ ਐਂਟੀ ਕਰਾਇਮ ਐਂਟੀ ਕੁਰੱਪਸ਼ਨ ਸੈੱਲ ਦੇ ਸਮੂਹ ਮੈਂਬਰਾਂ ਦੀ ਲੰਮਾਂ ਪਿੰਡ ਵਿਖੇ ਹੋਈ ਵਿਸ਼ੇਸ਼ ਮਟਿੰਗ*



Post.     V news 24
    By.     Vijay Kumar Raman 
    On.    25 May. 2021

ਜਲੰਧਰ 25 ਮਈ (ਵਿਜੈ ਕੁਮਾਰ ਰਮਨ):- ਬੀਤੇ ਦਿਨ ਲੰਮਾਂ ਪਿੰਡ ਨਜ਼ਦੀਕ ਮੋਜੂਦ ਗੁਰੂ ਨਾਨਕ ਮਾਰਕੀਟ ਵਿਖੇ ਕਾਂਗਰਸ ਦੇ ਐਂਟੀ ਨਾਕੋਟਿੰਗ ਸੈੱਲ ਜਲੰਧਰ ਚੇਅਰਮੈਨ ਅਤੇ ਐਂਟੀ ਕਰਾਇਮ ਐਂਟੀ ਕੁਰੱਪਸ਼ਨ ਸੈੱਲ ਦੇ ਪੰਜਾਬ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਦੀ ਵਿਸ਼ੇਸ਼ ਅਗਵਾਹੀ ਇੱਕ ਮਟਿੰਗ ਦਾ ਆਯੋਜ਼ਨ ਕੀਤਾ ਗਿਆ। ਜਿਸ ਵਿੱਚ ਨਸ਼ਿਆਂ ਦੇ ਮਾਰੂ ਰੋਗਾਂ ਉਪਰ ਵਿਚਾਰ ਚਰਚਾਂ ਕੀਤੀ ਗਈ। ਇਸ ਮੌਕੇ ਚੇਅਰਮੈਨ ਸੁਰਿੰਦਰ ਸਿੰਘ ਕੋਰੋਂ ਨੇ ਇੱਕ ਪ੍ਰੈਸਨੋਟ ਰਾਹੀ ਬਿਆਨ ਜਾਰੀ ਕਰਦਿਆਂ ਅਤੇ ਮੈਂਬਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਹਲਕਾ ਆਦਮਪੁਰ ਦੇ ਖੇਤਰ ਸਮੇਤ ਲਾਗਲੇ ਕਈ ਪਿੰਡਾਂ ਵਿੱਚ ਵੀ ਸ਼ਰਾਬ ਤਸਕਰ ਅਤੇ ਹੋਰ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਤਸਕਰ ਨੋਜਵਾਨਾਂ ਨੂੰ ਗਲਤ ਰਸਤੇ ਪਾ ਕੇ ਨਸ਼ਿਆਂ ਉਪਰ ਲਾ ਕੇ ਮੋਟੀ ਕਮਾਈ ਕਰ ਰਹੇ ਹਨ। ਉਨ੍ਹਾਂ ਸਮੂਹ ਮੈਂਬਰਾਂ ਨੂੰ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਸਾਨੂੰ ਸਾਰਿਆਂ ਨੂੰ ਰੱ੍ਹਲ ਕੇ ਨਸ਼ਿਆਂ ਦੇ ਖਾਤਮੇ ਲਈ ਪਹਿਲ ਕਦਮੀਂ ਕਰਨੀਂ ਚਾਹੀਦੀ ਹੈ ਤਦ ਹੀ ਪੰਜਾਬ ਨਸ਼ਾਂ ਮੁਕਤ ਹੋਵੇਗਾ ਅਤੇ ਸਾਡੇ ਨੋਜਵਾਨ ਵੀ ਤੰਦਰੁਸਤ ਹੋਣਗੇ ਅਤੇ ਦੇਸ਼ ਤਰੱਕੀ ਦੀਆਂ ਲੀਹਾਂ ਤੇ ਹੋਵੇਗਾ। ਉਨ੍ਹਾਂ ਕਿਹਾ ਸਾਨੂੰ ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਨੂੰ ਤਸਕਰਾਂ ਬਾਰੇ ਜਾਣਕਾਰੀ ਦੇ ਕੇ ਪੁਲਿਸ ਦੀ ਮੱਦਦ ਕਰਨੀਂ ਚਾਹੀਦੀ ਹੈ। ਉਨ੍ਹਾਂ ਕਿਹਾ ਨਵੀਂ ਪਨੀਰੀ ਨੂੰ ਤਸਕਰ ਨਸ਼ਿਆਂ ਦੀ ਦੱਲਦੱਲ ਵਿੱਚ ਧਕੇਲ ਰਹੇ ਹੈ ਉਨ੍ਹਾਂ ਕਿਹਾ ਅਹਿੱਜੇ ਲੋਕਾਂ ਨੂੰ ਕਾਬੂ ਕਰਕੇ ਜੇਲਾਂ ਵਿੱਚ ਸੁੱਟਣਾਂ ਚਾਹੀਦਾ ਹੈ। ਇਸ ਮੌਕੇ ਰਾਮ ਕੁਮਾਰ ਘਈ, ਸੰਜੇ ਕੁਮਾਰ, ਸੁਖਮਿੰਦਰ ਬਿੱਟੂ, ਮਿੰਟੂ ਅਰੌੜਾ, ਦਲਜੀਤ ਸਿੰਘ ਅਰੌੜਾ, ਪ੍ਰਵੀਨ ਕੁਮਾਰ, ਮਨਜੋਤ ਸਿੰਘ ਖਰਬੰਦਾ, ਸੰਦੀਪ ਹਾਂਡਾ, ਲਲਿਤ ਲਵਲੀ, ਸੰਜੇ ਕੁਮਾਰ, ਮਹਾਂਸ਼ੂ ਭੱਲਾ, ਰਣਜੀਤ ਸਿੰਘ, ਵਰੁੱਨ ਕੁਮਾਰ, ਯਸ਼ਪਾਲ ਸਫਰੀ ਅਤੇ ਹੋਰ ਮੈਂਬਰ ਹਾਜ਼ਰ ਸਨ। 

Post a Comment

0 Comments