*120 ਫੁੱਟੀ ਰੋਡ ਤੇ ਨਰੂਲਾ ਪੈਲੇਸ ਦੇ ਨਜ਼ਦੀਕ ਕਬਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ*



Post.     V news 24
    By.     Vijay Kumar Raman 
    On.    25 May. 2021
  
ਜਲੰਧਰ, 25 ਮਈ'(ਵਿਜੈ ਕੁਮਾਰ ਰਮਨ):-
ਵੇੈਸਟ ਹਲਕੇ ਚ 120 ਫੁੱਟੀ ਰੋਡ ਨਰੂਲਾ ਪੈਲੇਸ ਦੇ ਲਾਗੇ  ਇਕ ਕਬਾੜ ਦੇ ਗੋਦਾਮ ਨੂੰ ਅਚਾਨਕ ਅੱਗ ਲੱਗੇ।ਅੱਗ ਲੱਗਣ ਦੇ ਨਾਲ ਪੂਰੇ ਏਰੀਏ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗਿਆ  ਨਾ ਹੀ ਕੋਈ ਜਾਨੀ ਮਾਲ ਦੀ ਸੂਚਨਾ ਆਈ ਹੈ ਜਦੋਂ ਇਸ ਬਾਰੇ ਗੋਦਾਮ ਦੇ ਮਾਲਕ ਤੋਂ ਪੁੱਛਿਆ ਗਿਆ ਤਾਂ ਉਸ ਨੇ ਵੀ ਇਸ ਗੱਲ ਬਾਰੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ।ਅੱਗ ਦੀ ਸੂਚਨਾ ਮਿਲਦੇ ਸਾਰ ਹੀ ਦਮਕਲ ਵਿਭਾਗ ਅਤੇ ਪੁਲੀਸ ਮੌਕੇ ਤੇ ਪਹੁੰਚ ਗਈ ਸੀ ।ਦਮਕਲ ਅਧਿਕਾਰੀ ਵਰਿੰਦਰ ਕੁਮਾਰ ਭਗਤ ਨੇ  ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਇਸ ਅੱਗ ਨੂੰ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਲੱਗ ਗਈਆਂ ਹਨ।

Post a Comment

0 Comments