ਜਲੰਧਰ - ਵਿਆਹ ਕਰਵਾਉਣ ਵਾਲਿਆਂ ਲਈ ਜ਼ਰੂਰੀ ਜਾਣਕਾਰੀ -- ਚਾਹੇ ਕਿੱਡਾ ਵੀ ਸ਼ੁੱਭ ਮਹੂਰਤ ਹੋਵੇ ਹੁਣ ਜਲੰਧਰ ਵਿਚ ਸ਼ਨੀਵਾਰ ਤੇ ਐਤਵਾਰ ਨੂੰ ਨਹੀਂ ਹੋਣਗੇ ਵਿਆਹ ਸਮਾਗਮ

ਜਲੰਧਰ - ਵਿਆਹ ਕਰਵਾਉਣ ਵਾਲਿਆਂ ਲਈ ਜ਼ਰੂਰੀ ਜਾਣਕਾਰੀ -- ਚਾਹੇ ਕਿੱਡਾ ਵੀ ਸ਼ੁੱਭ ਮਹੂਰਤ ਹੋਵੇ ਹੁਣ ਜਲੰਧਰ ਵਿਚ ਸ਼ਨੀਵਾਰ ਤੇ ਐਤਵਾਰ ਨੂੰ ਨਹੀਂ ਹੋਣਗੇ ਵਿਆਹ ਸਮਾਗਮ  

ਡੀਸੀ ਘਨਸ਼ਾਮ ਥੋਰੀ ਵਲੋਂ ਨਵਾਂ ਐਲਾਨ ਜਲੰਧਰ ‘ਚ ਸ਼ਨੀਵਾਰ ਤੇ ਐਤਵਾਰ ਨੂੰ ਨਹੀਂ ਹੋਣਗੇ ਵਿਆਹ
 

ਸ਼ਨੀਵਾਰ, ਐਤਵਾਰ ਹੋਣ ਵਾਲੇ ਵਿਆਹਾਂ ‘ਤੇ ਹੋਰ ਮੰਗਲੀਕ ਪ੍ਰੋਗਰਾਮਾਂ ‘ਤੇ ਲੱਗੀ ਪਾਬੰਦੀ

ਬਾਕੀ ਦਿਨਾਂ ਲਈ ਵੀ ਐੱਸਡੀਐੱਮ ਕੋਲੋੋਂ  ਲੈਣੀ ਹੋਵੇਗੀ ਇਜਾਜ਼ਤ 

ਬਾਰਾਤੀ 20 ਤੋਂ ਜ਼ਿਆਦਾ ਨਹੀਂ ਹੋਣਗੇ, ਮਹਿਮਾਨਾਂ ਲਈ ਬਣਾਉਣੇ ਪੈਣਗੇ ਕਰਫ਼ਿਊ ਪਾਸ 

Post.    V news 24
    By.    Vijay Kumar Raman
   On.    01 May, 2021
ਜਲੰਧਰ, 01ਮਈ, (ਵਿਜੈ ਕੁਮਾਰ ਰਮਨ):-
ਜਲੰਧਰ ਜ਼ਿਲ੍ਹੇ ‘ਚ ਪ੍ਰਸ਼ਾਸਨ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਹੋਣ ਵਾਲੇ ਵਿਆਹਾਂ ਅਤੇ ਹੋਰ ਮੰਗਲੀਕ ਪ੍ਰੋਗਰਾਮਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਵਿਆਹ ਘਰ ਅਤੇ ਧਾਰਮਿਕ ਸਥਾਨਾਂ ‘ਚ ਵੀ ਨਹੀਂ ਹੋ ਸਕਦੇ ਹਨ। ਆਦੇਸ਼ ਦੇ ਚਲਦਿਆਂ ਸਿਟੀ ਦੇ 220 ਤੋਂ ਜ਼ਿਆਦਾ ਹੋਟਲ, ਮੈਰਿਜ ਪੈਲੇਸ ਆਦਿ ‘ਚ ਹੋਣ ਵਾਲੀਆਂ 440 ਵਿਆਹ ਨਹੀਂ ਹੋ ਸਕਣਗੇ। ਉਥੇ ਹੀ ਅੰਤਿਮ ਸੰਸਕਾਰ‘ਚ 20 ਲੋਕ ਹੀ ਆ-ਜਾ ਸਕਣਗੇ। ਕਰਫ਼ਿਊ ਸਬੰਧੀ ਜ਼ਿਆਦਾ ਜਾਣਕਾਰੀ ਲਈ ਲੋਕ ਕੰਟਰੋਲ ਰੂਮ ਨੰਬਰ 0181-2224417,
9530646100, 9446781800 ‘ਤੇ ਫੋਨ ਕਰ ਸਕਦੇ ਹਨ।
ਇਸ ਦੇ ਨਾਲ ਡੀਸੀ ਦਫ਼ਤਰ ਕੋਵਿਡ-19 ਕੰਟਰੋਲ ਰੂਮ ਆਮ ਲੋਕਾਂ ਲਈ 24 ਘੰਟਿਆਂ ਲਈ ਖੋਲ੍ਹ ਰਹੇਗਾ। ਤਾਲਾਬੰਦੀ ਦੌਰਾਨ ਸਿਟੀ ਦੇ ਲਗਭਗ 80 ਹਜ਼ਾਰ ਦੁਕਾਨਦਾਰ ‘ਤੇ ਕਰਮਚਾਰੀ 17000 ਰੇਹੜੀ, ਮੰਡੀ ‘ਚ ਕੰਮ ਕਰਨ ਵਾਲੇ ਵਰਕਰਾਂ ਸਮੇਤ 6.28 ਲੱਖ ਵਰਕਰ ਘਰ ‘ਚ ਹੀ ਰਹਿਣਗੇ। ਡੀਸੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਪਹਿਲਾਂ ਵਾਂਗ ਹੀ ਪਾਬੰਦੀਆਂ ਲਾਗੂ ਰਹਿਣਗੀਆਂ।
ਸ਼ਨੀਵਾਰ ਤੇ ਐਤਵਾਰ ਰਾਤ 9 ਵਜੇ ਤੱਕ ਖਾਣ ਪੀਣ ਦੇ ਸਾਮਾਨ ਦੀ ਹੋਵੇਗੀ ਹੋਮ ਡਿਲਿਵਰੀ
ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 6 ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਰਹੇਗਾ। ਤਾਲਾਬੰਦੀ ਦੇ ਇਲਾਵਾ ਵਿਆਹਾਂ ਲਈ ਲੋਕ ਰਾਤ 9 ਵਜੇ ਤੱਕ ਆ-ਜਾ ਸਕਣਗੇ, ਪਰ ਐੱਸਡੀਐੱਮ ਕੋਲੋੋਂ ਇਜਾਜ਼ਤ ਲੈਣੀ ਹੋਵੇਗੀ।
ਬਾਰਾਤੀ 20 ਤੋਂ ਜ਼ਿਆਦਾ ਨਹੀਂ ਹੋਣਗੇ, ਮਹਿਮਾਨਾਂ ਲਈ ਕਰਫ਼ਿਊ ਪਾਸ ਬਣਾਉਣੇ ਪੈਣਗੇ।
ਵੀਕੈਂਡ ‘ਤੇ ਸਾਰੇ ਹੋਟਲ, ਰੈਸਟੋਰੈਂਟ, ਮਾਲ ਮੈਰਿਜ ਪੈਲੇਸ ਬੰਦ ਰਹਿਣਗੇ। ਸ਼ਨੀਵਾਰ ‘ਤੇ ਐਤਵਾਰ ਨੂੰ ਰਾਤ 9 ਵਜੇ ਤੱਕ ਖਾਣ-ਪੀਣ ਦੇ ਨਾਲ ਹੋਰ ਸਾਮਾਨ ਦੀ ਹੋਮ ਡਿਲਿਵਰੀ ਹੋਵੇਗੀ।
ਵੀਕੈਂਡ ‘ਤੇ ਚਿਕਨ, ਮੀਟ, ਅੰਡੇ, 24 ਘੰਟੇ ਚੱਲਣ ਵਾਲੀ ਇੰਡਸਟਰੀ, ਏਟੀਐੱਮ ਪੈਟਰੋਲ ਪੰਪ, ਮੈਡੀਕਲ ਦੁਕਾਨਾਂ, ਦੁੱਧ ਡੇਅਰੀ, ਫੱਲ ਸਬਜ਼ੀਆਂ ਅਤੇ ਹੋਰ ਐਮਰਜੈਂਸੀ ਸੇਵਾਵਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।
ਲੋਕ ਮੈਡੀਕਲ ਸੇਵਾਵਾਂ ‘ਤੇ ਹਾਈਵੇਅ ‘ਤੇ ਆ-ਜਾ ਸਕਣਗੇ।
ਰਾਤ ਦੇ ਸਮੇਂ ਜਾਣ ‘ਤੇ ਆਉਣ ਵਾਲਿਆਂ ਦੇ ਇਲਾਵਾ ਇੰਡਸਟਰੀ ‘ਚ ਕੰਮ ਕਰਨ ਵਾਲਿਆਂ ਨੂੰ ਕਰਫ਼ਿਊ ਪਾਸ ਜਾਰੀ ਹੋਣਗੇ।
ਪ੍ਰਾਈਵੇਟ ਕੰਪਨੀਆਂ ਦੇ ਮੁਲਾਜ਼ਮ ਵਰਕ ਫਰੌਮ ਹੋਮ ਰਹਿਣਗੇ। ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰਹਿਣਗੇ। 

Post a Comment

0 Comments