*ਕੋਰੋਨਾ ਦੇ ਨਾਲ-ਨਾਲ ਲਗਾਤਾਰ ਵੱਧ ਰਿਹਾ ਹੈ ਮਹਾਮਾਰੀ "ਬਲੈਕ ਫੰਗਸ" ਦਾ ਪ੍ਰਕੋਪ ਅੇੈਤਵਾਰ ਨੂੰ ਚਾਰ ਹੋਰ ਮਰੀਜ਼ ਮਿਲਣ ਨਾਲ ਪੀੜਤਾ ਦੀ ਗਿਣਤੀ 43 ਹੋਈ*



Post.      V news 24
    By.      Vijay Kumar Raman 
    On.      23 May. 2021

ਜਲੰਧਰ,23 ਮਈ (ਵਿਜੈ ਕੁਮਾਰ ਰਮਨ):- : ਕੋਰੋਨਾ ਦੇ ਨਾਲ ਬਲੈਕ ਫੰਗਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ ਹੈ। ਮਰੀਜ਼ਾਂ ਦੀ ਗਿਣਤੀ ਵਧਣ ਨਾਲ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਪਰੇਸ਼ਾਨੀ ਦੇ ਆਲਮ ਵਿਚ ਹੈ। ਐਤਵਾਰ ਨੂੰ ਜਿਲ੍ਹੇ ਵਿਚ ਬਲੈਕ ਫੰਗਸ ਦੇ ਚਾਰ ਨਵੇਂ ਮਰੀਜ਼ਾ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚੋਂ ਦੋ ਹੋਰਨਾਂ ਜ਼ਿਲਿ੍ਆਂ ਨਾਲ ਸਬੰਧਤ ਹਨ। ਸਿਹਤ ਵਿਭਾਗ ਨੇ ਸਾਰੇ ਨਿੱਜੀ ਹਸਪਤਾਲਾਂ ਨੂੰ ਬਲੈਕ ਫੰਗਸ ਦੇ ਲੱਛਣਾਂ ਵਾਲੇ ਮਰੀਜ਼ ਇਲਾਜ ਲਈ ਆਉਣ 'ਤੇ ਸੂਚਿਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸਿਹਤ ਵਿਭਾਗ ਅਨੁਸਾਰ ਐਤਵਾਰ ਨੂੰ ਵੀ ਬਲੈਕ ਫੰਗਸ ਦੇ ਮਰੀਜ਼ਾਂ ਦੀ ਰਿਪੋਰਟ ਹੋਣ ਦਾ ਸਿਲਸਿਲਾ ਜਾਰੀ ਰਿਹਾ। ਜ਼ਿਲ੍ਹੇ ਦੇ ਨਿੱਜੀ ਹਸਪਤਾਲਾਂ ਵੱਲੋਂ ਸਿਹਤ ਵਿਭਾਗ ਨੂੰ ਚਾਰ ਨਵੇਂ ਮਰੀਜ਼ ਸਾਹਮਣੇ ਆਉਣ ਦੀ ਸੂਚਨਾ ਦਿੱਤੀ। ਇਨ੍ਹਾਂ ਵਿਚ ਦੋ ਹੋਰਨਾਂ ਜ਼ਿਲਿ੍ਆਂ ਦੇ ਨਿੱਜੀ ਹਸਪਤਾਲਾਂ ਤੋਂ ਇਲਾਜ ਕਰਵਾ ਰਹੇ ਹਨ। ਜ਼ਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ 43 ਹੋ ਗਈ ਹੈ ਜਦਕਿ ਸਿਹਤ ਵਿਭਾਗ ਕੋਲ ਹਾਲੇ 18 ਦੀ ਰਿਪੋਰਟ ਆਈ ਹੈ। ਇਨ੍ਹਾਂ ਵਿਚੋਂ ਹੁਸ਼ਿਆਰਪੁਰ ਦੇ ਇਕ ਮਰੀਜ਼ ਦੀ ਮੌਤ ਵੀ ਹੋ ਚੁੱਕੀ ਹੈ। ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਦੱਸਿਆ ਕਿ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਦੌਰਾਨ ਇਸਤੇਮਾਲ ਹੋਣ ਵਾਲੇ ਸਟੇਰਾਇਡਸ ਤੇ ਹਾਈ ਫਲੋ ਆਕਸੀਜਨ ਕਾਰਨ ਸ਼ੂਗਰ ਦੇ ਕੁਝ ਮਰੀਜ਼ਾਂ ਵਿਚ ਬਲੈਕ ਫੰਗਸ ਦੀ ਸਮੱਸਿਆ ਆਉਣ ਲੱਗੀ ਹੈ। ਬਲੈਕ ਫੰਗਸ ਸਰਕਾਰ ਵੱਲੋਂ ਮਹਾਮਾਰੀ ਐਲਾਨ ਦਿੱਤੀ ਗਈ ਹੈ। ਇਨ੍ਹਾਂ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਸਾਰੇ ਨਿੱਜੀ ਹਸਪਤਾਲ ਸਿਹਤ ਵਿਭਾਗ ਨੂੰ ਸੂਚਨਾ ਭੇਜਣਾ ਲਾਜ਼ਮੀ ਕਰਾਰ ਦਿੱਤਾ ਹੈ  । ਸੂਚਨਾ ਨਾ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਸ ਸਬੰਧੀ ਆਈਐੱਮਏ ਨਾਲ ਮੀਟਿੰਗ ਕਰਕੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਇਨ੍ਹਾਂ ਮਰੀਜ਼ਾਂ ਦੇ ਇਲਾਜ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਭਾਗ ਨੂੰ 100 ਟੀਕਿਆਂ ਦੀ ਡਿਮਾਂਡ ਭੇੇਜੀ ਹੈ। 

Post a Comment

0 Comments