*ਰੇਲ ਕੋਚ ਫੈਕਟਰੀ ਕਪੂਰਥਲਾ ਨੇੜੇ 100 ਤੋਂ ਵੱਧ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ*ਅੱਗ ਤਕਰੀਬਨ 2 ਕਿਲੋਮੀਟਰ ਤੱਕ ਫੈਲੀਗਰੀਬ ਮਜ਼ਦੂਰਾਂ ਦੇ ਉਜੱੜੇ ਆਸ਼ਿਆਨੇ*



Post.     V news 24
    By.     Vijay Kumar Raman 
    On.    26 May. 2021

ਕਪੂਰਥਲਾ/ਜਲੰਧਰ  (ਵਿਜੈ ਕੁਮਾਰ ਰਮਨ):  ਬਾਦ ਦੁਪਹਿਰ ਕਪੂਰਥਲਾ ਦੀ ਰੇਲ ਕੋਚ ਫੈਕਟਰੀ ਦੇ ਗੇਟ ਕੋਲ ਬਣੀਆਂ ਝੁੱਗੀਆ ਨੂੰ  ਭਿਆਨਕ ਅੱਗ ਲੱਗਣ ਦਾ ਸਮਾਚਾਰ ਹੈ। ਇਥੇ ਸੜਕ 'ਤੇ ਬਣੀਆਂ ਤਕਰੀਬਨ 100 ਤੋਂ ਵੱਧ ਝੁੱਗੀਆਂ ਨੂੰ ਅੱਗ ਲੱਗ ਗਈ ਹੈ। ਇੰਨਾ ਝੁੱਗੀਆਂ 'ਚ ਸੈਂਕੜੇ ਪਰਵਾਸੀ ਮਜ਼ਦੂਰ ਰਹਿੰਦੇ ਹਨ। ਅੱਗ ਨੇ ਤੁਰੰਤ ਭਿਆਨਕ ਰੂਪ ਧਾਰਨ ਕਰ ਲਿਆ।
ਇਸ ਅੱਗ ਨੂੰ ਬੁਝਾਉਣ ਦੇ ਲਈ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਪੁਲਿਸ ਪਾਰਟੀਆਂ ਵੀ ਪਹੁੰਚ ਗਈਆਂ ਹਨ। ਅੱਗ ਤਕਰੀਬਨ ਇਸ ਖੇਤਰ 'ਚ 2 ਕਿਲੋਮੀਟਰ ਤੱਕ ਫੈਲੀ ਹੋਈ ਦੱਸੀ ਜਾ ਰਹੀ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਇਸ ਜਗ੍ਹਾ 'ਤੇ ਪਿਛਲੇ ਸਾਲ ਵੀ ਅੱਗ ਲੱਗੀ ਸੀ ਜਿਸ ਨਾਲ ਕਾਫੀ ਨੁਕਸਾਨ ਹੋਇਆ ਸੀ। ਖਬਰ ਲਿਖੇ ਜਾਣ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ । 
 

Post a Comment

0 Comments