*ਲੋਕ ਇਨਸਾਫ਼ ਪਾਰਟੀ ਦੀ ਕਰਤਾਰਪੁਰ ਵਿੱਚ ਹੋਈ ਮੀਟਿੰਗ*

*ਲੋਕ ਇਨਸਾਫ਼ ਪਾਰਟੀ ਦੀ ਕਰਤਾਰਪੁਰ ਵਿੱਚ ਹੋਈ ਮੀਟਿੰਗ* 

*ਕਰਤਾਰਪੁਰ ਯੂਨਿਟ ਦੇ ਵਿਸਥਾਰ ਦਾ 10 ਦਿਨਾਂ ਤੱਕ ਕਰਾਂਗੇ ਅੇੈਲਾਨ - ਗਿਆਨੀ ਸਰੂਪ ਸਿੰਘ ਕਡਿਆਣਾ*
Post.    V news 24
    By.    Vijay Kumar Raman
ਜਲੰਧਰ / ਕਰਤਾਰਪੁਰ, 10 ਅਪ੍ਰੈਲ (ਗੁਰਦੀਪ ਸਿੰਘ ਹੋਠੀ):- ਲੋਕ ਇਨਸਾਫ਼ ਪਾਰਟੀ ਦੀ ਇਕ ਮੀਟਿੰਗ ਅੱਜ ਫਰਨੀਚਰ ਬਜ਼ਾਰ ਕਰਤਾਰਪੁਰ ਵਿਖੇ ਸ. ਰਣਧੀਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ। ਇਸ ਦੋਰਾਨ ਲੋਕ ਇਨਸਾਫ਼ ਪਾਰਟੀ ਦੇ ਗਿਆਨੀ ਸਰੂਪ ਸਿੰਘ ਕਡਿਅਣਾ ਜਿਲ੍ਹਾ ਪ੍ਰਧਾਨ ਦਿਹਾਤੀ ਜਲੰਧਰ, ਕਰਮਜੀਤ ਸਿੰਘ ਗੁਰਾਇਆਂ, ਸੰਜੀਵ ਕੁਮਾਰ ਵਿਰਕ, ਸਰਬਜੀਤ ਸਿੰਘ ਪੰਚ ਰੁੜਕਾਂ ਖੁਰਦ, ਸਰਬਜੀਤ ਸਿੰਘ ਬੰਟੀ ਆਦਿ ਪਾਰਟੀ ਦੇ ਵੱਖ ਵੱਖ ਅਹੁਦੇਦਾਰਾਂ ਦਾ ਸ. ਜੋਗਿੰਦਰ ਸਿੰਘ ਪਾਸਲਾ ਵੱਲੋਂ ਸਿਰੋਪਾਓ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗਿਆਨੀ ਸਰੂਪ ਸਿੰਘ ਕਡਿਆਣਾ ਨੇ ਮੀਟਿੰਗ ਵਿੱਚ ਸ਼ਾਮਿਲ ਹੋਏ ਸਮੂਹ ਵੀਰਾਂ ਭੈਣਾਂ ਦਾ ਧੰਨਵਾਦ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਨਾਲ ਜੁੜ ਕੇ ਪੰਜਾਬ ਵਿੱਚ ਇਮਾਨਦਾਰ ਸਰਕਾਰ ਬਨਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਹੁਣ ਪੰਜਾਬ ਨੂੰ ਤੀਜੇ ਬਦਲ ਦੀ ਬਹੁਤ ਜਰੂਰਤ ਹੈ ਕਿਉਂਕਿ ਅਕਾਲੀ/ ਕਾਂਗਰਸ ਨੇ ਹੁਣ ਤੱਕ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਹੀ ਹੈ। ਪੰਜਾਬ ਦਾ ਹਰ ਨੌਜਵਾਨ ਵਰਗ ਵਿਦੇਸ਼ ਜਾ ਕੇ ਸੈੱਟ ਹੋਣ ਵਿੱਚ ਹੀ ਆਪਣਾ ਭਲਾ ਸਮਝਦਾ ਹੈ ਕਿਉਂਕਿ ਪੰਜਾਬ ਵਿੱਚ ਬੇਰੁਜਗਾਰੀ ਦਾ ਇਹ ਹਾਲ ਹੈ ਕਿ ਉੱਚ ਵਿੱਦਿਆ ਹਾਸਿਲ ਕਰਕੇ ਵੀ ਨੌਜਵਾਨ ਮਜਦੂਰੀ ਕਰਦੇ ਨਜ਼ਰ ਆਉਂਦੇ ਹਨ ਉਹਨਾਂ ਨੇ ਜੋ ਪੈਸਾ ਮਹਿੰਗੀ ਪੜ੍ਹਾਈ ਤੇ ਖਰਚਿਆ ਸੀ ਕਿ ਪੜ ਲਿਖ ਕੇ ਚੰਗੀ ਨੋਕਰੀ ਮਿਲ ਜਾਏਗੀ ਜਿਸ ਨਾਲ ਆਪਣਾ ਤੇ ਪਰਿਵਾਰ ਦਾ ਗੁਜ਼ਾਰਾ ਕਰ ਸਕਾਂਗੇ ਉਹ ਪੈਸਾ ਜੇਕਰ ਆਪਣਾ ਕੋਈ ਕੰਮ ਧੰਧਾ ਖੋਲ੍ਹਣ ਤੇ ਲਗਾਉਂਦੇ ਤਾਂ ਸ਼ਾਇਦ ਆਪਣੇ ਪੈਰਾਂ ਤੇ ਖੜ੍ਹੇ ਹੋ ਜਾਂਦੇ ਪਰ ਹਰ ਵਾਰ ਮੌਜੂਦਾ ਸਰਕਾਰਾਂ ਵੱਲੋਂ ਆਪਣੇ ਮੰਤਰੀਆਂ/ ਸੰਤਰੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਹੀ ਢਿੱਡ ਭਰੇ ਜਾਂਦੇ ਹਨ। ਉਹਨਾਂ ਕਿਹਾ ਕਿ ਸ. ਬਲਵਿੰਦਰ ਸਿੰਘ ਬੈਂਸ ਅਤੇ ਸ. ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਲੋਕ ਇਨਸਾਫ਼ ਪਾਰਟੀ ਨਾਲ ਪੰਜਾਬ ਦੇ ਲੋਕ ਆਪ ਮੁਹਾਰੇ ਜੁੜ ਰਹੇ ਹਨ ਤੇ ਉਹਨਾਂ ਕਿਹਾ ਕਿ ਕਰਤਾਰਪੁਰ ਵਿੱਚ ਵੀ 10 ਦਿਨਾਂ ਤੱਕ ਲੋਕ ਇਨਸਾਫ਼ ਪਾਰਟੀ ਦਾ ਯੂਨਿਟ ਤਿਆਰ ਕਰਕੇ ਪਾਰਟੀ ਨੂੰ ਹੋਰ ਮਜਬੂਤ ਕੀਤਾ ਜਾਵੇਗਾ। ਇਸ ਮੌਕੇ ਜੋਗਿੰਦਰ ਸਿੰਘ ਪਾਸਲਾ, ਹਰਵਿੰਦਰ ਸਿੰਘ ਕਰਤਾਰਪੁਰੀ, ਵਰਿੰਦਰ ਸਿੰਘ, ਹਰਮਿੰਦਰ ਸਿੰਘ, ਮਨਪ੍ਰੀਤ ਸਿੰਘ, ਇਕਬਾਲ ਸਿੰਘ, ਅਜੀਤ ਸਿੰਘ, ਗੁਰਦੇਵ ਸਿੰਘ ਆਦਿ ਹਾਜਿਰ ਸਨ।

Post a Comment

0 Comments