*ਸਲੇਮਪੁਰ ਮਸੰਦਾ ਰੋਡ ਤੇ ਕਲਿਆਣੀ ਪਬਲਿਕ ਸਕੂਲ ਵੱਲੋਂ ਕੋਵਿਡ -19 ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਰੋਜਾਨਾ ਖੋਲਿਆ ਜਾ ਰਿਹਾ ਸਕੁੂਲ *

*ਸਲੇਮਪੁਰ ਮਸੰਦਾ ਰੋਡ ਤੇ ਕਲਿਆਣੀ ਪਬਲਿਕ ਸਕੂਲ ਵੱਲੋਂ ਕੋਵਿਡ -19 ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਰੋਜਾਨਾ ਖੋਲਿਆ ਜਾ ਰਿਹਾ ਸਕੁੂਲ * 

*ਕਲਿਆਣੀ ਪਬਲਿਕ ਸਕੂਲ ਵਿੱਚ ਬੱਚਿਆਂ ਦੀਆਂ ਲੱਗ ਰਹੀਆਂ ਨੇ ਕਲਾਸਾਂ*

Post.   V news 24
    By.    Vijay Kumar Raman
ਜਲੰਧਰ,10 ਅਪ੍ਰੈਲ (ਗੁਰਦੀਪ ਸਿੰਘ ਹੋਠੀ):- ਕੋਰੋਨਾ ਦੇ ਦਿਨੋਂ ਦਿਨ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਸੁਬਾ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ 30 ਅਪ੍ਰੈਲ ਤੱਕ ਸਕੂਲ ਅਤੇ ਕਾਲਜ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਆਨਲਾਈਨ ਕਲਾਸਾਂ ਲਗਾਉਣ ਲਈ ਕਿਹਾ ਗਿਆ ਹੈ। ਇਸ ਦੌਰਾਨ ਸਿਰਫ ਅਧਿਆਪਕ ਹੀ ਸਕੂਲ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕਈ ਪ੍ਰਾਈਵੇਟ ਸਕੂਲਾਂ ਵਿੱਚ ਕਈ ਅਧਿਆਪਕ ਅਤੇ ਬੱਚੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਕਲਿਆਣੀ ਪਬਲਿਕ ਸਕੂਲ ਸ਼ਰ੍ਹੇਆਮ ਕੋਵਿਡ - 19 ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਿਹਾ ਹੈ। ਕਲਿਆਣੀ ਪਬਲਿਕ ਸਕੂਲ ਵਿੱਚ ਬੱਚਿਆਂ ਨੂੰ ਸਕੂਲ ਬੁਲਾ ਕੇ ਉਨ੍ਹਾਂ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਚੰਦ ਰੁਪਈਆ ਖਾਤਰ ਇਹ ਸਕੂਲ ਛੋਟੇ -  ਛੋਟੇ  ਬੱਚਿਆਂ ਦੀ ਜ਼ਿੰਦਗੀ ਨਾਲ ਖੇਡ ਰਿਹਾ ਹੈ। ਜਿਸ ਕਾਰਨ ਕਾਨੂੰਨਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਦੌਰਾਨ ਡੀਸੀ ਘਨਸ਼ਿਆਮ ਥੋਰੀ ਨਾਲ ਵੀ ਸੰਪਰਕ ਕੀਤਾ ਗਿਆ ਹੈ ਪਰੰਤੂ ਉਨ੍ਹਾਂ ਨਾਲ ਕਿਸੇ ਕਾਰਨ ਗੱਲ ਨਾ ਹੋ ਸਕੀ।

Post a Comment

0 Comments