ਜਲੰਧਰ ਦੇ ਕਾਂਗਰਸੀ ਵਿਧਾਇਕਾਂ ਨੂੰ ਚੂੜੀਆਂ ਦੇਣ ਪੁੱਜੀਆਂ ਭਾਜਪਾ ਮਹਿਲਾ ਮੋਰਚਾ ਦੀਆਂ ਔਰਤਾਂ ਨੂੰ ਪੁਲਿਸ ਨੇ ਬੈਰੰਗ ਚਿੱਠੀ ਵਾਗ‍ ਮੋੌੜਿਆ ਵਾਪਸ

ਜਲੰਧਰ ਦੇ ਕਾਂਗਰਸੀ ਵਿਧਾਇਕਾਂ ਨੂੰ ਚੂੜੀਆਂ ਦੇਣ ਪੁੱਜੀਆਂ ਭਾਜਪਾ ਮਹਿਲਾ ਮੋਰਚਾ ਦੀਆਂ ਔਰਤਾਂ ਨੂੰ ਪੁਲਿਸ ਨੇ ਬੈਰੰਗ ਚਿੱਠੀ ਵਾਗ‍ ਮੋੌੜਿਆ ਵਾਪਸ

Post.    V news 24
    By.     Vijay Kumar Raman
   On.      April 7, 2021ਜਲੰਧਰ, (V news 24):- ਰਾਜ ਦੀ ਵਿਗੜਦੀ ਕਾਨੂੰਨ ਵਿਵਸਥਾ ਦੇ ਵਿਰੋਧ 'ਚ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀਆਂ ਔਰਤਾਂ ਕਾਂਗਰਸ ਭਵਨ ਦਾ ਘਿਰਾਓ ਕਰਨ ਅਤੇ ਕਾਂਗਰਸੀ ਵਿਧਾਇਕਾਂ ਨੂੰ ਚੂੜੀਆਂ ਦੇਣ ਦੇ  ਉਲੀਕੇ ਪ੍ਰੋਗਰਾਮ ਮੁਤਾਬਕ ਕਾਗਰਸ ਭਵਨ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਨੇ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਰੋਕ ਲਿਆ।ਇਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਅਤੇ ਬਹਿਸਬਾਜ਼ੀ ਵੀ ਹੋਈ। ਮਹਿਲਾ ਮੋਰਚਾ ਦੀਆਂ ਔਰਤਾਂ ਕਾਂਗਰਸ ਭਵਨ ਦਾ ਘਿਰਾਓ ਕਰਨ ਲਈ ਸਵੇਰੇ ਪੁੱਡਾ ਕੰਪਲੈਕਸ ਦੇ ਬਾਹਰ ਇਕੱਠੀਆਂ ਹੋਈਆਂ।
ਮਹਿਲਾ ਮੋਰਚੇ ਦੀਆਂ ਅੋਰਤਾ ਨੂੰ ਕਾਂਗਰਸ ਭਵਨ ਤਕ ਪਹੁੰਚਣ ਤੋਂ ਰੋਕਣ ਲਈ ਸ਼ਹਿਰ ਦੇ 4 ਥਾਣਿਆਂ ਦੀ ਪੁਲਿਸ ਪਹਿਲਾਂ ਹੀ ਰਾਸਤੇ ਰੋਕ ਕੇ ਖੜੀ ਸੀ। ਕਾਂਗਰਸ ਭਵਨ ਤੋਂ ਥੋੜ੍ਹੀ ਪਹਿਲਾਂ ਪੁਲਿਸ ਨਾਲ ਧੱਕਾ-ਮੁੱਕੀ ਅਤੇ ਬਹਿਸਬਾਜ਼ੀ ਤੋਂ ਬਾਅਦ ਪੁਲਿਸ ਅੱਗੇ  ਬੇਵੱਸ ਹੋ ਕੇ ਭਾਜਪਾ ਮਹਿਲਾ ਮੋਰਚਾ ਦੀਆਂ ਔਰਤਾਂ ਨੂੰ ਬੈਰੰਗ ਚਿੱਠੀ ਵਾਗ‍ ਵਾਪਸ ਮੁੜਨਾ ਪਿਆ।

Post a Comment

0 Comments