ਹਿਊਮਨ ਰਾਈਟਸ ਪ੍ਰੋਟੈਕਸ਼ਨ ਫਰੰਟ ਦੀ ਸ਼ਿਕਾਇਤ 'ਤੇ ਕੀਤੀ ਕਾਰਵਾਈ ਦੋਰਾਨ ਸ਼ੀਤਲ ਨਗਰ ਚੋ ਨਜਾਇਜ਼ ਤੇਜ਼ਾਬ ਦੀਆਂ 14 ਪੇਟੀਆ ਬਰਾਮਦ,

ਹਿਊਮਨ ਰਾਈਟਸ ਪ੍ਰੋਟੈਕਸ਼ਨ ਫਰੰਟ ਦੀ ਸ਼ਿਕਾਇਤ 'ਤੇ ਕੀਤੀ ਕਾਰਵਾਈ ਦੋਰਾਨ ਸ਼ੀਤਲ ਨਗਰ ਚੋ ਨਜਾਇਜ਼ ਤੇਜ਼ਾਬ ਦੀਆਂ 14 ਪੇਟੀਆ ਬਰਾਮਦ, 

Post.   V news 24
    By.   Vijay Kumar Raman
   On.   7 April, 2021
ਜਲੰਧਰ ( ਬਿਓਰੋ):- ਹਿਊਮਨ ਰਾਈਟਸ ਪ੍ਰੋਟੈਕਸ਼ਨ ਫਰੰਟ ਦੇ ਮੁਖੀ ਰਾਜੀਵ ਸ਼ਰਮਾ ਨੇ ਥਾਣਾ ਡਵੀਜ਼ਨ ਨੰਬਰ 1 ਅਧੀਨ ਪੈਂਦੇ  ਨਿਊ ਸ਼ੀਤਲ ਨਗਰ ਮੁਹੱਲੇ ਵਿਚ ਸਥਿਤ ਗਲੀ ਨੰਬਰ 3 ਦੇ ਮਕਾਨ ਨੰਬਰ 2 ਵਿਚ ਰਹਿੰਦੇ ਨੰਦ ਕਿਸ਼ੋਰ ਪੁੱਤਰ ਜਗਦੇਵ ਨਾਇਕ ਖਿਲਾਫ ਸ਼ਿਕਾਇਤ ਕੀਤੀ ਹੈ ਕਿ ਉਹ ਆਪਣੇ ਘਰ ਵਿੱਚ ਗੈਰਕਾਨੂੰਨੀ ਢੰਗ ਨਾਲ ਤੇਜਾਬ ਵੇਚਣ ਦੇ ਕਾਰੋਬਾਰ ਕਰਦਾ ਹੈ, ਲੋਫਰ ਅਵਾਰਾ ਕਿਸਮ ਅਤੇ ਅਪਰਾਧਿਕ ਅਨਸਰ ਉਸ ਤੋਂ ਐਸਿਡ ਲੈ ਕੇ ਲੜਕੀਆਂ 'ਤੇ ਤੇਜ਼ਾਬ ਸੁੱਟਣ ਦਾ ਡਰ ਦਿਖਾਉਂਦੇ ਹੋਏ ਉਸਨੂੰ ਬਲੈਕਮੇਲ ਕਰਦੇ ਹਨ।ਪੁਲਿਸ ਨੇ ਉਸਦੇ ਰਿਸ਼ਤੇਦਾਰ ਨੂੰ ਮੋਕੇ ਤੇ ਰਾਉਡਅਪ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਮੁਲਜ਼ਮ ਕੋਲ ਐਸਿਡ ਦੀਆਂ ਬੋਤਲਾਂ ਦੇ 30 ਡੱਬੇ ਆਏ ਸਨ, ਜਿਨ੍ਹਾਂ ਵਿਚੋਂ ਪੁਲਿਸ ਨੂੰ ਐਸਿਡ ਦੇ 14 ਡੱਬੇ ਬਰਾਮਦ ਹੋਏ ਹਨ। ਦੋਸ਼ੀ ਬੋਤਲਾਂ 'ਤੇ ਟਾਇਲਟ ਕਲੀਨਰ ਲੇਬਲ ਲਗਾ ਕੇ ਗੈਰ ਕਾਨੂੰਨੀ ਢੰਗ ਨਾਲ ਤੇਜ਼ਾਬ  (ਐਸਿਡ) ਵੇਚ ਰਿਹਾ ਸੀ। 

Post a Comment

0 Comments