ਤੇਰਾ ਜੋਬਨ ਰੁੱਤੇ ਤੁਰ ਜਾਣਾ........
ਦਿਲਜਾਨ ਦੇ ਸੰਸਕਾਰ ਮੌਕੇ ਹਰ ਅੱਖ ਰੋਈ।
*ਅੰਤਿਮ ਯਾਤਰਾ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ*
Post. V news 24
ਜਲੰਧਰ, 5 ਅਪ੍ਰੈਲ (ਗੁਰਦੀਪ ਸਿੰਘ ਹੋਠੀ):- ਪਿਛਲੇ ਦਿਨੀਂ ਸੰਗੀਤ ਦੀ ਦੁਨੀਆ ਵਿਚ ਕਰਤਾਰਪੁਰ ਦਾ ਨਾਮ ਰੌਸ਼ਨ ਕਰਨ ਵਾਲੇ ਦਿਲਜਾਨ ਦੀ ਇਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ, ਜਿਸ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਉਸ ਦੀ ਅੰਤਿਮ ਯਾਤਰਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਜਿਨ੍ਹਾਂ ਵਿੱਚ ਨਾਮਵਾਰ ਗਾਇਕ, ਧਾਰਮਿਕ, ਸਮਾਜਿਕ ਅਤੇ ਸਮਾਜ ਸੇਵੀ ਸੰਸਥਾਵਾਂ, ਰਾਜਨੀਤਕ ਪਾਰਟੀਆਂ ਦੇ ਆਗੂ ਵਰਕਰ ਆਦਿ ਸ਼ਾਮਿਲ ਹੋਏ। ਚੰਦਨ ਨਗਰ ਸਥਿਤ ਬਾਬਾ ਗੁਰਮੁੱਖ ਦਾਸ ਜੀ ਦੀ ਬਗੀਚੀ ਵਿਚ ਦਿਲਜਾਨ ਦਾ ਮੱਥਾ ਟਿਕਾਇਆ ਗਿਆ। ਇਸ ਉਪਰੰਤ ਅੰਤਿਮ ਯਾਤਰਾ ਸ਼ਮਸ਼ਾਨਘਾਟ ਨੂੰ ਰਵਾਨਾ ਹੋਈ। ਸੰਸਕਾਰ ਮੌਕੇ ਮੌਜੂਦ ਹਰ ਇਨਸਾਨ ਦੀਆਂ ਅੱਖਾਂ ਵਿੱਚ ਆਪਣੇ ਪਿਆਰੇ ਦਿਲਜਾਨ ਦੇ ਵਿਛੋੜੇ ਦੇ ਹੰਝੂ ਝਲਕ ਰਹੇ ਸਨ। ਹਰ ਦਿਲ ਵਿੱਚ ਦਰਦ ਸੀ।ਅਦਾਰਾ "Vnews24" ਦੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਦਿਲਜਾਨ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
0 Comments