* ਪੱਤਰਕਾਰਾ ਤੇ ਬਾਕੀ ਮੀਡੀਆ ਅਮਲੇ ਨੂੰ ਕਰਫਿਊ ਤੋਂ ਰਹੇਗੀ ਛੂਟ*

* ਪੱਤਰਕਾਰਾ ਤੇ ਬਾਕੀ ਮੀਡੀਆ ਅਮਲੇ ਨੂੰ ਕਰਫਿਊ ਤੋਂ ਰਹੇਗੀ ਛੂਟ*

Post.  Vnews 24

    By.    Vijay Kumar Raman

    On.   28 April, 2021

ਜਲੰਧਰ, 28 ਅਪ੍ਰੈਲ, (ਵਿਜੈ ਕੁਮਾਰ ਰਮਨ):-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਰਕਾਰ ਵੱਲੋਂ ਵਰਕ ਫ੍ਰਾਮ ਹੋਮ ਦੀਆ ਦਿੱਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਮੀਡੀਆ ਮੁਲਾਜ਼ਮਾਂ ਨੂੰ ਕਰਫਿਊ ਤੋਂ ਛੂਟ ਦੇਣ ਲਈ ਪੁਲੀਸ ਕਮਿਸ਼ਨਰ ਨੇ ਐੱਸਐੱਸਪੀ ਦਿਹਾਤੀ ਨੂੰ ਪੱਤਰ ਲਿਖੇ ਹਨ

ਡੀਸੀ ਵੱਲੋਂ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਹੈ, ਕਿ ਪੰਜਾਬ ਦੇ ਜ਼ਿਆਦਾਤਰ ਮੀਡੀਆ ਹਾਊਸ ਜਲੰਧਰ ਵਿਖੇ ਹਨ। ਜਿਨ੍ਹਾਂ ਵਿੱਚੋਂ ਵਰਕ ਫ‍੍ਰਾਮ ਹੋਮ ਕੀਤਾ ਜਾਣਾ ਸੰਭਵ ਨਹੀਂ ਹੈ। ਇਸ ਲਈ ਜਲੰਧਰ ਵਿੱਚ ਮੀਡੀਆ ਹਾਊਸ ਤੇ ਮੀਡੀਆ ਕਰਮਚਾਰੀਆਂ ਨੂੰ ਇਨ੍ਹਾਂ ਪਾਬੰਦੀਆਂ ਤੋਂ ਛੋਟ ਦਿੱਤੀ ਜਾਂਦੀ ਹੈ। ਮੀਡੀਆ ਹਾਊਸ ਨਾਲ ਸੰਬੰਧਿਤ ਕਰਮਚਾਰੀਆਂ ਨੂੰ ਉਨ੍ਹਾਂ ਦੇ ਮੀਡੀਆ ਹਾਊਸ ਵੱਲੋਂ ਜਾਰੀ ਕੀਤੇ ਸ਼ਨਾਖਤੀ ਕਾਰਡ ਜਾਂ ਜ਼ਿਲ੍ਹਾ ਲੋਕ ਸੰਪਰਕ ਅਫਸਰ ਵੱਲੋਂ ਜਾਰੀ ਯੈਲੋ ਆਰਕੀਡੇਸ਼ਨ ਕਾਰਡ ਹੀ ਕਰਫਿਊ ਪਾਸ ਦਾ ਕੰਮ ਕਰਨਗੇ।

Post a Comment

0 Comments