ਲਾਂਬੜਾ ਪੁਲਿਸ ਨੇ ਏਜੰਟ ਬਲਬੀਰ ਕੌਰ ਨੂੰ ਧੋਖਾ ਧੜੀ ਦੇ ਕੇਸ ਚ ਕਾਬੂ ਕਰਕੇ ਭੇਜਿਆ ਜੇਲ੍ਹ
Post. V news 24
ਜਲੰਧਰ, 9 ਅਪ੍ਰੈਲ (ਗੁਰਦੀਪ ਸਿੰਘ ਹੋਠੀ):-ਮਾਣਯੋਗ ਐਸ ਐਸ ਪੀ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਤੇ ਠੱਗ ਟਰੈਵਲ ਏਜੰਟਾਂ ਨੂੰ ਨੱਥ ਪਾਉਣ ਲਈ ਥਾਣਾ ਲਾਂਬੜਾ ਦੀ ਪੁਲਿਸ ਨੇ ਇੱਕ ਮਹਿਲਾ ਟਰੈਵਲ ਏਜੰਟ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਸੁਟਿਆ ਹੈ। ਇਸ ਕੇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਕਸ਼ਮੀਰ ਸਿੰਘ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਪਿੰਡ ਭਗਵਾਨ ਪੁਰ ਨਿਵਾਸੀ ਪਰਮਜੀਤ ਮਹਿਮੀ ਪੁੱਤਰ ਸ਼੍ਰੀ ਰਾਮ ਪ੍ਰਤਾਪ ਨੇ ਸ਼੍ਰੀ ਨਵਜੋਤ ਸਿੰਘ ਮਾਹਲ ਐਸ ਐਸ ਪੀ ਸਾਹਿਬ ਜਲੰਧਰ ਦਿਹਾਤੀ ਨੂੰ ਜਨਵਰੀ 2020 ਇੱਕ ਦਰਖਾਸਤ ਦਿੱਤੀ ਸੀ ਕਿ ਏਜੰਟ ਬਲਬੀਰ ਕੌਰ ਪਤਨੀ ਰਾਜ ਕੁਮਾਰ ਵਾਸੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਨੇ ਉਸਦੇ ਬੇਟੇ ਸੰਦੀਪ ਮਹਿਮੀ ਨੂੰ ਵਿਦੇਸ਼ ਸਾਈਪ੍ਰਸ ਚਾਰ ਸਾਲ ਦੇ ਵਰਕ ਪਰਮਿਟ ਤੇ ਭੇਜਣ ਦਾ ਝਾਂਸਾ ਦੇਕੇ ਉਨ੍ਹਾਂ ਪਾਸੋਂ 9,10,000 ਰੁਪਏ ਦੀ ਠੱਗੀ ਮਾਰੀ ਹੈ । ਇਸ ਏਜੰਟ ਬਲਬੀਰ ਕੌਰ ਨੇ ਆਪਣੇ ਕੀਤੇ ਵਾਅਦੇ ਮੁਤਾਬਕ ਨਾ ਤਾਂ ਉਸ ਦੇ ਬੇਟੇ ਨੂੰ ਵਿਦੇਸ਼ ਭੇਜਿਆ ਨਾ ਹੀ ਪੈਸੇ ਵਾਪਸ ਕੀਤੇ ਅਤੇ ਉਨ੍ਹਾਂ ਵਲੋਂ ਪੈਸੇ ਵਾਪਸ ਮੰਗਣ ਤੇ ਧਮਕੀਆਂ ਅਤੇ ਗਾਲੀ ਗਲੋਚ ਕਰਨ ਲੱਗ ਪਈ। ਦਰਖਾਸਤ ਕਰਤਾ ਵਲੋਂ ਦਿੱਤੀ ਸ਼ਿਕਾਇਤ ਤੇ ਸ਼੍ਰੀ ਸਰਬਜੀਤ ਰਾਏ ਡੀ ਐਸ ਪੀ ਸਪੈਸ਼ਲ ਬ੍ਰਾਂਚ-ਕਮ ਕ੍ਰਿਮਨਲ ਇੰਟੈਲੀਜੈਂਸ ਜਲੰਧਰ ਦਿਹਾਤੀ ਵਲੋਂ ਸਬੂਤਾਂ ਅਤੇ ਦੋਨਾਂ ਧਿਰਾਂ ਦੇ ਬਿਆਨਾਂ ਮੁਤਾਬਿਕ ਨਿਰਪੱਖ ਜਾਂਚ ਕਰਦੇ ਹੋਏ ਬਲਬੀਰ ਕੌਰ ਨੂੰ ਦੋਸ਼ੀ ਪਾਇਆ ਅਤੇ ਉਨ੍ਹਾਂ ਆਪਣੀ ਰਿਪੋਰਟ ਡਾ਼ ਸੰਦੀਪ ਗਰਗ ਐਸ ਐਸ ਪੀ ਸਾਹਿਬ ਜਲੰਧਰ ਨੂੰ ਸੋਂਪੀ ਅਤੇ ਮਾਣਨਯੋਗ ਡਾ.ਸੰਦੀਪ ਗਰਗ ਐਸ ਐਸ ਪੀ ਸਾਹਿਬ ਜਲੰਧਰ ਦੇ ਆਦੇਸ਼ ਅਨੁਸਾਰ ਥਾਣਾ ਲਾਂਬੜਾ ਪੁਲਿਸ ਵਲੋਂ ਏਜੰਟ ਬਲਬੀਰ ਕੌਰ ਪਤਨੀ ਰਾਜ ਕੁਮਾਰ ਵਾਸੀ ਅਠੌਲੀ ਕਪੂਰਥਲਾ ਖਿਲਾਫ ਮੁਕੱਦਮਾ ਨੰਬਰ 08 /21 ਧਾਰਾ 420,406,13 ਤਹਿਤ ਮੁਕੱਦਮਾ ਦਰਜ ਕਰਕੇ ਏ ਐਸ ਆਈ ਸਤਨਾਮ ਸਿੰਘ ਵਲੋਂ ਛਾਪੇ ਮਾਰੀ ਕਰਕੇ ਦੋਸ਼ੀ ਬਲਬੀਰ ਕੌਰ ਨੂੰ ਪਿੰਡ ਮੂਸਾਪੁਰ ਨਵਾਂ ਸ਼ਹਿਰ ਤੋਂ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਲੈਣ ਉਪਰੰਤ ਪੁਛਗਿੱਛ ਕਰਨ ਉਪਰੰਤ ਗੁਰਦਾਸਪੁਰ ਜੇਲ੍ਹ ਚ ਭੇਜਿਆ ਗਿਆ।
0 Comments