*ਸਿਹਤ ਮੰਤਰੀ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਤੇ ਮੋਹਾਲੀ ਦਾ ਮੇਅਰ ਬਣਦਿਆਂ ਹੀ ਗੁੰਡਾਗਰਦੀ ਕਰਦਿਆਂ ਦਲਿਤਾਂ ਦੇ ਸ਼ਮਸ਼ਾਨਘਾਟ ‘ਤੇ ਕਬਜ਼ਾ ਕਰਨ ਦੇ ਲੱਗੇ ਦੋਸ਼**ਆਮ ਆਦਮੀ ਪਾਰਟੀ ਨੇ ਲਗਾਇਆ ਮਾਣਕਪੁਰ ਕੱਲਰ ਦੇ ਲੋਕਾਂ ਦੇ ਦਲਿਤਾਂ ਦੀ ਸ਼ਮਸ਼ਾਨਘਾਟ ਦੀ ਜ਼ਮੀਨ ਹੜੱਪਣ ਦਾ ਦੋਸ਼*

*ਸਿਹਤ ਮੰਤਰੀ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਤੇ ਮੋਹਾਲੀ ਦਾ ਮੇਅਰ ਬਣਦਿਆਂ ਹੀ ਗੁੰਡਾਗਰਦੀ ਕਰਦਿਆਂ ਦਲਿਤਾਂ ਦੇ ਸ਼ਮਸ਼ਾਨਘਾਟ ‘ਤੇ ਕਬਜ਼ਾ ਕਰਨ ਦੇ ਲੱਗੇ ਦੋਸ਼*


*ਆਮ ਆਦਮੀ ਪਾਰਟੀ ਨੇ ਲਗਾਇਆ  ਮਾਣਕਪੁਰ ਕੱਲਰ ਦੇ ਲੋਕਾਂ ਦੇ ਦਲਿਤਾਂ ਦੀ ਸ਼ਮਸ਼ਾਨਘਾਟ ਦੀ ਜ਼ਮੀਨ ਹੜੱਪਣ ਦਾ ਦੋਸ਼*

Post.    V news 24
    By.    Vijay Kumar Raman
   On.    25 April, 2021
ਚੰਡੀਗੜ੍ਹ, 25 ਅਪ੍ਰੈਲ, (ਬਿਓਰੋ):-ਸੁੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਤੇ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ‘ਤੇ ਆਮ ਆਦਮੀ ਪਾਰਟੀ ਨੇ ਮਾਣਕਪੁਰ ਕੱਲਰ ਦੇ ਲੋਕਾਂ ਦੇ ਦਲਿਤਾਂ ਦੀ ਸ਼ਮਸ਼ਾਨਘਾਟ ਦੀ ਜ਼ਮੀਨ ਹੜੱਪਣ ਦਾ ਦੋਸ਼ ਲਗਾਇਆ ਹੈ।

 ਮੋਹਾਲੀ ਵਿਖੇ ਬੀਤੇ ਦਿਨੀ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਆਮ ਆਦਮੀ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਪੰਨੂੰ ਨੇ ਦੋਸ਼ ਲਗਾਇਆ ਕਿ, ਦਲਿਤ ਭਾਈਚਾਰੇ ਦੇ ਸ਼ਮਸ਼ਾਨਘਾਟ ਨੂੰ ਢਾਹ ਕੇ ਉਥੇ ਸਿਹਤ ਮੰਤਰੀ ਦਾ ਭਰਾ ਜੀਤੀ ਸਿੱਧੂ ਕਬਜ਼ਾ ਕਰ ਰਿਹਾ ਹੈ ਅਤੇ ਉਕਤ ਜ਼ਮੀਨ ਨੂੰ ਆਪਣੀ ਕੰਪਨੀ ਲੈਂਡ ਚੈਸਟਰ ਵਿੱਚ ਮਿਲਾ ਰਿਹਾ ਹੈ। ਜੀਤੀ ਸਿੱਧੂ ਦੀ ਇਸ ਕਾਰਵਾਈ ਦਾ ਪਿੰਡ ਦੇ ਲੋਕ ਵੀ ਵਿਰੋਧ ਕਰ ਰਹੇ ਹਨ।

ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਜੀਤੀ ਸਿੱਧੂ ਨੂੰ ਮੁੜ ਉਨ੍ਹਾਂ ਦਾ ਸਮਸ਼ਾਨਘਾਟ ਬਣਾਉਣ ਦੀ ਬੇਨਤੀ ਕੀਤੀ ਸੀ, ਪਰ ਉਹ ਨਗਰ ਨਿਗਮ ਦੀਆਂ ਚੋਣਾਂ ਦਾ ਬਹਾਨਾ ਲਾ ਕੇ ਗੱਲ ਟਾਲਦੇ ਰਹੇ। ਉਨ੍ਹਾਂ ਦੱਸਿਆ ਕਿ ਹੁਣ ਉਹ ਫਿਰ ਮੁਕਰ ਗਏ ਹਨ ਅਤੇ ਲੋਕਾਂ ਨੂੰ ਮੁੜ ਅਦਾਲਤ ਦਾ ਸਹਾਰਾ ਲੈਣਾ ਪਿਆ ਹੈ।

ਉਨ੍ਹਾਂ ਕਿਹਾ ਕਿ ਇਨਸਾਫ ਮਿਲਣ ਤੱਕ ਉਹ ਲੋਕਾਂ ਨਾਲ ਖੜ੍ਹਣਗੇ। ਆਪ ਆਗੂਆਂ ਦੁਆਰਾ ਲਗਾਏ ਗਏ ਦੋਸ਼ਾਂ ਨੂੰ ਮੇਅਰ ਜੀਤੀ ਸਿੱਧੂ ਨੇ ਨਕਾਰਿਆ ਅਤੇ ਕਿਹਾ ਕਿ, ਉਨ੍ਹਾਂ ਦੁਆਰਾ ਕਿਸੇ ਵੀ ਦਲਿਤ ਦੀ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ ਗਿਆ। 

Post a Comment

0 Comments