ਭਾਰਤ ਵਿਕਾਸ ਪ੍ਰੀਸ਼ਦ ਕਾਦੀਆਂ ਵਲੋਂ ਲਗਾਏ ਕੈਂਪ ਦੋਰਾਨ 600 ਤੋਂ ਵੱਧ ਵਿਅਕਤੀਆਂ ਨੂੰ ਲੱਗੇ ਕਰੋਨਾ ਵੇੈਕਸੀਨ ਦੇ ਟੀਕੇ

ਭਾਰਤ ਵਿਕਾਸ ਪ੍ਰੀਸ਼ਦ ਕਾਦੀਆਂ ਵਲੋਂ ਲਗਾਏ  ਕੈਂਪ ਦੋਰਾਨ  600 ਤੋਂ ਵੱਧ ਵਿਅਕਤੀਆਂ ਨੂੰ ਲੱਗੇ ਕਰੋਨਾ ਵੇੈਕਸੀਨ ਦੇ ਟੀਕੇ  

 ਭਾਵਿਪ ਦੇ ਕਰੋਨਾ ਟੀਕਾਕਰਨ ਕੈਂਪ ਦੇ ਪੰਜਵੇਂ ਅਤੇ ਆਖਰੀ ਦਿਨ ਐਸ.ਡੀ.ਐਮ ਬਟਾਲਾ ਬਲਵਿੰਦਰ ਸਿੰਘ ਵੱਲੋਂ ਕੀਤਾ ਗਿਆ ਦੌਰਾ  

 ਭਾਵਿਪ ਵੱਲੋਂ ਇੰਜੈਕਸ਼ਨ ਲਗਵਾਉਣ ਵਾਲੇ   ਲੋਕਾਂ ਨੂੰ ਪੌਦੇ ਵੰਡ ਕੇ ਕੀਤਾ ਜਾ ਰਿਹਾ ਹੈ ਸ਼ਲਾਘਾਯੋਗ ਕੰਮ  - ਐਸ ਡੀ ਐਮ  

Post.    V news 24 
    By.    Vijay Kumar Raman
   On.    5 Aprial, 2021
 ਕਾਦੀਆਂ 4  ਅਪ੍ਰੈਲ  (ਸੰਦੀਪ ਸਿੰਘ ਬੱਬਲੂ) - ਭਾਰਤ ਵਿਕਾਸ ਪਰਿਸ਼ਦ ਵੱਲੋਂ ਡੀਸੀ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ ਐਮ ਓ ਹਰਭਜਨ ਸਿੰਘ ਦੀ ਦੇਖ ਹੇਠ ਜ਼ਿਲ੍ਹੇ ਅੰਦਰ ਛੇਡ਼ੀ ਗਈ ਕੋਆਪਟਿਡ ਵੈਕਸੀਨੇਸ਼ਨ ਦੀ ਮੁਹਿੰਮ ਵਿੱਚ ਐੱਸ ਐੱਮ ਓ ਭਾਮ ਡਾ  ਪਰਮਿੰਦਰ  ਸਿੰਘ ਅਤੇ ਐੱਸ ਐੱਮ ਓ ਕਾਦੀਆਂ ਡਾ ਨਿਰੰਕਾਰ ਸਿੰਘ ਵੱਲੋਂ    ਦਿੱਤੇ ਗਏ ਨਿਰਦੇਸ਼ਾਂ ਹੇਠ  ਇੰਸਪੈਕਟਰ ਕੁਲਬੀਰ ਸਿੰਘ ਦੀ  ਟੀਮ ਵੱਲੋਂ   ਕੋਵਿਡ ਟੀਕਾਕਰਨ ਕੈਂਪ ਚ 600ਤੋਂ ਵੱਧ ਲੋਕਾਂ ਨੂੰ ਕੋਵਿਡ -19 ਦਾ ਇੰਜੈਕਸ਼ਨ ਲਗਾਇਆ ਗਿਆ  ਦਾ ਵਿਸ਼ੇਸ਼ ਤੌਰ 'ਤੇ ਐੱਸ  ਡੀ ਐਮ ਬਟਾਲਾ ਬਲਵਿੰਦਰ ਸਿੰਘ ਨੇ ਦੌਰਾ ਕੀਤਾ।  ਇਸ ਮੌਕੇ ਐਸਐਮਓ ਭਾਮ ਪਰਮਿੰਦਰ ਸਿੰਘ, ਐਲਐਚਵੀ ਹਰਭਜਨ ਕੌਰ ਵੀ ਮੌਜੂਦ ਸਨ।  ਇਸ ਮੌਕੇ ਐਸਡੀਐਮ ਬਟਾਲਾ ਬਲਵਿੰਦਰ ਸਿੰਘ ਨੂੰ ਜਾਣਕਾਰੀ ਦਿੰਦੇ ਹੋਏ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਮੁਕੇਸ਼ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਪਿਛਲੇ 5 ਦਿਨਾਂ ਤੋਂ ਇਸ ਕੈਂਪ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।  ਉਨ੍ਹਾਂ ਇਹ ਵੀ ਦੱਸਿਆ ਕਿ ਕੋਵਿਡ -19 ਟੀਕਾਕਰਣ ਦੇ 5 ਦਿਨਾਂ ਵਿੱਚ 600 ਤੋਂ ਵੱਧ ਲੋਕਾਂ ਨੂੰ  ਕਵਿਡ ਨਾਈਨਟੀਨ ਦੇ ਵੈਕਸੀਨੇਸ਼ਨ ਲਗਾਏ ਗਏ ਹਨ ਅਤੇ ਭਵਿੱਖ ਵਿੱਚ ਜ਼ਰੂਰਤ ਪੈਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਸੇ ਤਰ੍ਹਾਂ ਸਹਾਇਤਾ ਜਾਰੀ ਰੱਖੇਗੀ।  ਉਨ੍ਹਾਂ ਦੱਸਿਆ ਕਿ ਇਸ ਕੈਂਪ ਦੇ ਅਖੀਰਲੇ ਦਿਨ ਉਨ੍ਹਾਂ ਭਾਰਤ ਵਿਕਾਸ ਪ੍ਰੀਸ਼ਦ  ਦੀ ਟੀਮ ਵੱਲੋਂ ਟੀਕਾ ਲਗਵਾ ਰਹੇ ਲੋਕਾਂ ਨੂੰ 1-1 ਬੂਟੇ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹ ਇਹ ਪੌਦੇ ਆਪਣੇ ਘਰਾਂ ਵਿੱਚ ਲਗਾ ਸਕਣ ਅਤੇ ਆਪਣੇ ਵਾਤਾਵਰਣ ਨੂੰ ਸਾਫ਼ ਅਤੇ ਸੁਰੱਖਿਅਤ ਰੱਖ ਸਕਣ। ਇਸ ਮੌਕੇ ਐਸਡੀਐਮ ਬਟਾਲਾ ਬਲਵਿੰਦਰ ਸਿੰਘ ਨੇ ਕੈਂਪ ਦੇ ਪ੍ਰਧਾਨ ਮੁਕੇਸ਼ ਵਰਮਾ ਸਮੇਤ ਸਮੂਹ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਉਨ੍ਹਾਂ ਵਾਤਾਵਰਣ ਦੀ ਰੱਖਿਆ ਲਈ ਪੌਦੇ ਵੰਡਣ ਵਾਲੇ  ਪ੍ਰਾਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਟੀਕੇ ਲਗਾਉਣ ਦੇ ਨਾਲ ਨਾਲ ਪੌਦੇ ਵੰਡ ਕੇ  ਬਹੁਤ ਵਧੀਆ ਸੰਦੇਸ਼ ਦਿੱਤਾ ਗਿਆ ਹੈ ਜਿਸ ਨਾਲ  ਲੋਕ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਅਤੇ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਆਪਣਾ ਰੁਝਾਨ ਵਧਾ ਸਕਣ।ਇਸ ਮੌਕੇ ਐਸ.ਡੀ.ਐਮ. ਬਲਵਿੰਦਰ ਸਿੰਘ ਅਤੇ ਐੱਸ  ਐਸ ਐਮ ਓ  .ਪਰਮਿੰਦਰ ਸਿੰਘ ਨੂੰ ਯਾਦਗਾਰੀ  ਸਨਮਾਨ ਚਿੰਨ੍ਹ ਅਤੇ   ਦੋਸ਼ਾਲਾ ਭੇਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜਨਰਲ ਸੱਕਤਰ ਜਸਬੀਰ ਸਿੰਘ ਸਮਰਾ, ਪੇੈਟਰਨ  ਕਸ਼ਮੀਰ ਸਿੰਘ ਰਾਜਪੂਤ, ਵਿੱਤ ਸਕੱਤਰ ਪਵਨ ਕੁਮਾਰ, ਉਪ ਪ੍ਰਧਾਨ ਗੌਰਵ ਰਾਜਪੂਤ, ਡਾ: ਬਿਕਰਮਜੀਤ ਸਿੰਘ ਬਾਜਵਾ, ਜੋਤੀ ਮਹਾਜਨ, ਉਪ ਪ੍ਰਧਾਨ ਵਿਸ਼ਵ ਗੌਰਵ, ਅਸ਼ਵਨੀ ਕੁਮਾਰ, ਰਿੰਪਲ ਸੰਧੂ ,ਵਿਨੋਦ ਕੁਮਾਰ ਟੋਨੀ, ਸਰਵਨ ਸਿੰਘ, ਸੰਜੀਵ ਵਿੱਗ, ਰਾਜਕੁਮਾਰ, ਬਲਜੀਤ ਸਿੰਘ, ਮਨੋਜ ਕੁਮਾਰ, ਅਮਿਤ ਕੁਮਾਰ, ਰਮੇਸ਼ ਭੰਡਾਰੀ, ਜਤਿੰਦਰ ਪਰਾਸ਼ਰ, ਆਦਿ ਮੌਜੂਦ ਸਨ।

 ਭਾਰਤ ਵਿਕਾਸ ਪ੍ਰੀਸ਼ਦ   ਦੇ ਪ੍ਰਧਾਨ ਮੁਕੇਸ਼ ਵਰਮਾ ਅਤੇ ਉਨ੍ਹਾਂ ਦੀ ਟੀਮ ਐਸਡੀਐਮ ਬਟਾਲਾ ਬਲਵਿੰਦਰ ਸਿੰਘ ਦਾ ਸਨਮਾਨ ਕਰਦੇ ਹੋਏ
 
 ਲੋਕਾਂ ਨੂੰ ਬੂਟੇ ਭੇਟ ਕਰਦੇ ਐਸਡੀਐਮ ਬਟਾਲਾ ਬਲਵਿੰਦਰ ਸਿੰਘ

 ਸਿਹਤ ਵਿਭਾਗ ਦੇ ਅਧਿਕਾਰੀ ਫੋਟੋ ਨੰਬਰ 3 ਦਾ ਟੀਕਾ ਲਗਾਉਂਦੇ ਹੋਏ

Post a Comment

0 Comments