ਨਾਕੇਬੰਦੀ ਦੌਰਾਨ ਸੁਖਜੀਤ ਸਿੰਘ ਬੈੰਸ ਵੱਲੋਂ ਇੱਕ ਟਰੱਕ ਚਾਲਕ ਤੋਂ 10 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ

ਨਾਕੇਬੰਦੀ ਦੌਰਾਨ ਸੁਖਜੀਤ ਸਿੰਘ ਬੈੰਸ ਵੱਲੋਂ ਇੱਕ ਟਰੱਕ ਚਾਲਕ ਤੋਂ 10 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ 

Post.      V news 24
    By.      Vijay Kumar Raman
ਜਲੰਧਰ /ਭੋਗਪੁਰ,13 ਅਪ੍ਰੈਲ (ਗੁਰਦੀਪ ਸਿੰਘ ਹੋਠੀ, ਚੰਦਨ ਵਿਰਦੀ):- SSP ਜਲੰਧਰ ਦਿਹਾਤੀ ਸੰਦੀਪ ਸਿੰਘ ਗਰਗ ਦੇ ਆਦੇਸ਼ਾਂ ਅਨੁਸਾਰ ਅੱਜ ਸੁਖਜੀਤ ਸਿੰਘ ਬੈਂਸ ਚੌੰਕੀ ਇੰਚਾਰਜ ਪਚਰੰਗਾ ਥਾਣਾ ਭੋਗਪੁਰ ਵੱਲੋਂ ਨਾਕਾ ਲਗਾਇਆ ਗਿਆ। ਨਾਕੇ ਦੌਰਾਨ ਇਕ ਟਰੱਕ ਨੂੰ ਰੋਕਿਆ ਗਿਆ। ਜਿਸ ਨੂੰ ਦੋਸ਼ੀ ਅਬਦੁਲ ਰਸ਼ੀਦ ਪੁੱਤਰ ਜਲਾਲਾਦੀਨ ਸ਼ਾਹ ਚਲਾ ਰਿਹਾ ਸੀ। ਸੁਖਜੀਤ ਸਿੰਘ ਬੈਂਸ ਵੱਲੋਂ  ਟਰੱਕ ਦੀ ਤਲਾਸ਼ੀ ਲੈਣ ਦੌਰਾਨ ਉਸ ਵਿੱਚੋਂ 10 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਕੀਤੇ ਗਏ। ਸੁਖਜੀਤ ਸਿੰਘ ਬੈਂਸ ਵੱਲੋਂ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਨੂੰ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ।

Post a Comment

0 Comments