ਜਲੰਧਰ,6 ਮਾਰਚ (ਵਿਜੈ ਕੁਮਾਰ ਰਮਨ)- ਪੰਜਾਬ ਚ ਮੁੜ ਤੋਂ ਰਾਤ ਦੇ ਕਰਫਿਊ ਲੱਗਣੇ ਸ਼ੁਰੂ ਹੋਗਏ ਹਨ ।ਅੱਜ ਜਲੰਧਰ ਦੇ ਡੀਸੀ ਘਨਸ਼ਿਆਮ ਥੋਰੀ ਨੇ ਨਾਈਟ ਕਰਫ਼ਊ ਬਾਰੇ ਐਲਾਨ ਕੀਤਾ ।ਹਰ ਰੋਜ਼ ਰਾਤ 11 ਵਜੇ ਤੋਂ ਸਵੇਰ 5 ਵਜੇ ਤੱਕ ਹੋਵੇਗਾ
ਜਲੰਧਰ ਚ 'ਨਾਈਟ Curfew' 'ਵਿਚ ਇਨ੍ਹਾਂ ਕੰਮਾਂ ਨੂੰ ਛੋਟ , ਡੀਸੀ ਦੁਆਰਾ ਜਾਰੀ ਕੀਤੇ ਗਏ ਆਦੇਸ਼.ਪੜੋ
ਪਿਛਲੇ ਕੁਝ ਦਿਨਾਂ ਤੋਂ ਜਲੰਧਰ ਵਿੱਚ ਕੋਰੋਨਾ ਮਹਾਂਮਾਰੀ ਦੇ ਨਵੇਂ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਰਾਤ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਨਾਈਟ ਕਰਫਿਊ ਅਗਲੇ ਹੁਕਮਾਂ ਤੱਕ ਐਲਾਨਿਆ ਹੈ। ਜਿਸ ਵਿਚ ਉਨ੍ਹਾਂ ਨੇ ਕਈ ਜ਼ਰੂਰੀ ਚੀਜ਼ਾਂ ਨੂੰ ਛੋਟ ਦੇਣ ਦੇ ਵੀ ਹੁਕਮ ਜਾਰੀ ਕੀਤੇ ਹਨ। ਜਿਵੇਂ ਕਿ :-
1. ਜੋ ਫੈਕਟਰੀਆਂ ਚੌਵੀ ਘੰਟੇ ਸ਼ਿਫਟਾਂ ਵਿੱਚ ਕੰਮ ਕਰਦੀਆਂ ਹਨ2. ਮੈਡੀਕਲ ਐਮਰਜੈਂਸੀ ਦੇ ਕੇਸਾਂ ਨੂੰ।
3. ਨੈਸ਼ਨਲ ਹਾਈਵੇ ਉੱਤੇ ਆਵਾਜਾਈ ਨੂੰ।
4. ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਰਾਹੀਂ ਯਾਤਰਾ ਉਪਰੰਤ ਵਾਪਸ ਆ ਰਹੇ ਵਿਅਕਤੀਆਂ ਨੂੰ ਆਪਣੀ ਮੰਜ਼ਿਲ ਤਕ ਪਹੁੰਚਣ ਦੀ ਛੂਟ ਦਿੱਤੀ ਗਈ ਹੈ।
0 Comments