ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ,

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ,
 By. Vijay Kumar Raman
On. March 6, 2021ਜਲੰਧਰ, 6 ਮਾਰਚ(ਵਿਜੈ ਕੁਮਾਰ ਰਮਨ):- ਜਲੰਧਰ ਦੇ ਲੰਮਾ ਪਿੰਡ ਖੇਤਰ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਮਰਨ ਵਾਲੇ ਇਕ ਨੌਜਵਾਨ ਦੀ ਪਛਾਣ ਜਤਿਨ ਸਹੋਤਾ (18) ਵਜੋਂ ਹੋਈ ਹੈ, ਜੋ ਕਿ ਲੰਮਾ ਪਿੰਡ ਦਾ ਰਹਿਣ ਵਾਲਾ ਤੇ ਰੰਗ- ਰੋਗਨ ਕਰਨ ਦਾ ਕੰਮ ਕਰਦਾ ਸੀ, ਦੇਰ ਸ਼ਾਮ ਉਹ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਸੀ ਉਸ ਦੇ ਕੋਲੋਂ ਚਿੱਟੇ (ਸਮੇੈਕ) ਦਾ ਟੀਕਾ ਵੀ ਬਰਾਮਦ ਹੋਇਆ ਹੈ।ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਰਾਮਾਮੰਡੀ ਥਾਣੇ ਦੀ ਪੁਲਿਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਸਥਾਨਕ ਲੋਕਾਂ ਨੇ ਇਲਾਕੇ ਵਿਚ ਚਿੱਟੇ ਦੀ ਵਿਕਰੀ 'ਤੇ ਪੂਰਨ ਪਾਬੰਦੀ ਦੀ ਮੰਗ ਕੀਤੀ ਹੈ। 

Post a Comment

0 Comments