By. Vijay Kumar Raman
On. 5 March, 2021ਜਲੰਧਰ,5 ਮਾਰਚ (ਵਿਜੈ ਕੁਮਾਰ ਰਮਨ):- ਬੀਤੇ ਦਿਨ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਦੀ ਮੁਹਿੰਮ ਦੂਜੇ ਦਿਨ ਵੀ ਜਾਰੀ ਰਹੀ, ਅੱਜ ਪ੍ਰਾਪਰਟੀ ਬ੍ਰਾਂਚ ਨੇ ਉੱਤਰੀ (ਨੋੌਰਥ) ਹਲਕੇ ਦੇ ਲੰਬਾ ਪਿੰਡ ਰੋਡ ’ਤੇ 6 ਦੁਕਾਨਾਂ, ਇੱਕ ਫੈਕਟਰੀ ਅਤੇ ਇੱਕ ਗੋਦਾਮ ਨੂੰ ਸੀਲ ਕਰ ਦਿੱਤਾ।ਇਨ੍ਹਾਂ ਸਾਰੀਆਂ ਦੁਕਾਨਾਂ ਦੇ ਮਾਲਕਾਂ ਨੇ ਟੈਕਸ ਨਹੀਂ ਜਮਾਂ ਕਰਵਾਇਆ ਜਿਸ ਕਾਰਨ ਵਿਭਾਗ ਨੇ ਉਨ੍ਹਾਂ ਨੂੰ ਕਈ ਵਾਰ ਨੋਟਿਸ ਜਾਰੀ ਕੀਤੇ ਸਨ ਅਤੇ ਉਨ੍ਹਾਂ ਨੂੰ ਕਈ ਵਾਰ ਟੈਕਸ ਜਮ੍ਹਾ ਕਰਨ ਲਈ ਕਿਹਾ ਸੀ, ਪਰ ਕਿਸੇ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਕਾਰਨ ਅੱਜ ਪ੍ਰਾਪਰਟੀ ਟੈਕਸ ਸ਼ਾਖਾ ਨੇ ਕਮਿਸ਼ਨਰ ਕਰਨੇਸ਼ ਸ਼ਰਮਾ ਦੇ ਹੁਕਮਾਂ ਦੀ ਪਾਲਣਾ ਕਰਦਿਆ ਕਈ ਡਿਫਾਲਟਰਾਂ ‘ਤੇ ਛਿਕੰਜਾ ਕੱਸਦਿਆ ਉਨ੍ਹਾਂ ਦਾ ਕਾਰੋਬਾਰ ਬੰਦ ਕਰ ਦਿੱਤਾ ਤੇ ਦੁਕਾਨਾਂ ਤੇ ਜਿੰਦਰੇ ਮਾਰ ਦਿੱਤੇ ਜਾਣਕਾਰੀ ਦਿੰਦੇ ਹੋਏ ਬ੍ਰਾਂਚ ਦੇ ਸੁਪਰਡੈਂਟ ਰਿਜੀਵ ਰਿਸ਼ੀ ਅਤੇ ਮਹੇਪ ਸਰੀਨ ਨੇ ਦੱਸਿਆ ਕਿ ਇਹ ਮੁਹਿੰਮ 31 ਮਾਰਚ ਤੱਕ ਜਾਰੀ ਰਹੇਗੀ ਅਤੇ ਸਮੇਂ ਸਿਰ ਪ੍ਰਾਪਰਟੀ ਟੈਕਸ ਦਾ ਭੁਗਤਾਨ ਨਾ ਕਰਨ ਵਾਲਿਆਂ ਦੀਆਂ ਜਾਇਦਾਦਾਂ ਨੂੰ ਸੀਲ ਕਰ ਦਿੱਤਾ ਜਾਵੇਗਾ।
0 Comments