ਅੰਤਰ ਰਾਸ਼ਟਰੀ ਮਹਿਲਾ ਦਿਵਸ ਮੋੌਕੇਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਲੋਂ ਕਰਵਾਇਆ ਵਿਸ਼ੇਸ਼ ਸਮਾਗਮ

ਅੰਤਰ ਰਾਸ਼ਟਰੀ ਮਹਿਲਾ ਦਿਵਸ ਮੋੌਕੇ
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ  ਵਲੋਂ  ਕਰਵਾਇਆ ਵਿਸ਼ੇਸ਼ ਸਮਾਗਮ   

By . Vijay Kumar Raman
On.  March 9, 2021  
ਜਲੰਧਰ 9 ਮਾਰਚ (ਵਿਜੈ ਕੁਮਾਰ ਰਮਨ):- ਲਾਇਲਪੁਰ ਖ਼ਾਲਸਾ ਕਾਲਜ  ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਜਿਥੇ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰ ਰਹੀ ਹੈ ਉਥੇ ਜਾਗਰੂਕਤਾ ਵੀ ਪੈਦਾ ਕਰ ਰਹੀ ਹੈ। ਇਸੇ ਤਹਿਤ ਕਾਲਜ ਦੇ ਗਰੀਵੀਅਨਸ ਰੀਡਰੈਸਲ ਸੈਲ ਵਲੋਂ 8 ਮਾਰਚ ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਜਿਸ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਮੁੱਖ ਮਹਿਮਾਨ ਵਜ਼ੋ ਸ਼ਿਰਕਤ ਕੀਤੀ। ਉਨ੍ਹਾਂ ਦਾ ਮੈਡਮ ਜਸਰੀਨ ਕੌਰ (ਡੀਨ ਅਕਾਦਮਿਕ ਮਾਮਲੇ) ਡਾ. ਗਗਨਦੀਪ ਕੌਰ ਅਤੇ ਡਾ. ਜਸਵਿੰਦਰ ਕੌਰ ਨੇ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਮੈਡਮ ਜਸਰੀਨ ਕੌਰ ਨੇ ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਸਮਰਾ ਨੂੰ ਜੀ ਆਇਆ ਕਿਹਾ। ਇਸ ਮੌਕੇ ਪ੍ਰਿੰਸੀਪਲ ਡਾ. ਸਮਰਾ ਨੇ ਬੋਲਦਿਆਂ ਕਿਹਾ ਕਿ ਔਰਤ ਹੁਣ ਕੋਈ ਅਬਲਾ ਨਹੀਂ ਉਹ ਹਰ ਖੇਤਰ ਵਿੱਚ ਮੋਹਰੀ ਹੈ। ਉਨ੍ਹਾਂ ਮੌਜੂਦਾ ਸਮੇਂ ਵਿਚ ਔਰਤ ਦੀ ਅਹਿਮ ਭੂਮਿਕਾ ਉਪਰ ਜ਼ੋਰ ਦਿੱਤਾ। ਇਸ ਮੌਕੋ ਵੱਖ ਵੱਖ ਖੇਤਰਾਂ ਜਿਵੇ. ਬੈਕਿੰਗ, ਟੀਚਿੰਗ, ਮਾਡਲਿੰਗ ਅਤੇ ਪੱਤਰਕਾਰੀ ਵਿੱਚ ਚੰਗੇ ਅਹੁਦਿਆਂ ਤੇ ਕੰਮ ਕਰ ਰਹੀਆਂ ਕਾਲਜ ਦੀਆਂ ਅਲਿਮੂਨਾਈਜ਼ ਨੇ ਆਪਣੀਆਂ ਪ੍ਰਾਪਤੀਆਂ ਅਤੇ ਤਜ਼ਰਿਬਿਆਂ ਨੂੰ ਕਾਲਜ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਮਹਿਲਾ ਦਿਵਸ ਤੇ ਪ੍ਰੇਰਣਾਦਾਇਕ ਸੰਦੇਸ਼ ਦਿੰਦਿਆਂ ਆਪਣੀਆਂ ਪ੍ਰਾਪਤੀਆਂ ਲਈ ਕਾਲਜ ਮੈਨਜਮੈਂਟ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਮੈਡਮ ਜਸਰੀਨ ਕੌਰ, ਮੈਡਮ ਸਰਵਿੰਦਰ ਕੌਰ ਨੇ ਵੀ ਜੈਂਡਰ ਈਕੁਅਰ ਵਰਲਡ ਮਹੱਤਵਪੂਰਨ ਵਿਸ਼ੇ ਤੇ ਆਪਣੇ ਵਿਚਾਰ ਪ੍ਰਗਟਾਏ। ਇਸ ਮੌਕੇ ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਸੁਮਨ ਚੌਪੜਾ, ਪ੍ਰੋ. ਬਲਰਾਜ ਕੌਰ, ਪ੍ਰੋ. ਮਨਮੀਨ ਸੋਡੀ, ਪ੍ਰੋ. ਗੀਤਾਂਜਲੀ ਮੋਡਲਿੰਗ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ। 

Post a Comment

0 Comments