Posted By.Vijay Kumar Raman
On. March 8, 2021
ਜਲੰਧਰ ਸ਼ਹਿਰ ਦੀ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਅਚਾਨਕ ਗਾਂਧੀ ਵਨੀਤਾ ਆਸ਼ਰਮ ਤੋਂ ਦੋ ਦਰਜਨ ਲੜਕੀਆਂ ਦੇ ਭੱਜਣ ਦੀ ਖ਼ਬਰ ਸਾਹਮਣੇ ਆਈ ਜਿਸ ਨਾਲ ਪ੍ਰਸਾਸ਼ਨ ਦੇ ਵੀ ਸਾਹ ਫੁੱਲ ਗਏ। ਜਾਣਕਾਰੀ ਅਨੁਸਾਰ ਪੁਲਿਸ ਨੇ ਸਾਰੀਆਂ ਲੜਕੀਆਂ ਨੂੰ ਕੁਝ ਸਮੇਂ ਬਾਅਦ ਕਪੂਰਥਲਾ ਚੌਕ ਨੇੜੇ ਫੜ ਲਿਆ ਸੀ ਪਰ ਲੜਕੀਆਂ ਨੇ ਪ੍ਰਬੰਧਕਾਂ 'ਤੇ ਗੰਭੀਰ ਦੋਸ਼ ਲਗਾਏ ਸਨ। ਲੜਕੀਆਂ ਨੇ ਕਿਹਾ ਕਿ ਹੁਣ ਉਹ ਨਾਬਾਲਿਗ ਨਹੀ ਹਨ , ਪਰ ਫਿਰ ਵੀ ਪ੍ਰਬੰਧਕ ਉਨ੍ਹਾਂ ਨੂੰ ਆਸ਼ਰਮ ਤੋਂ ਜਾਣ ਨਹੀਂ ਦੇ ਰਹੇ ਸਨ ਅਤੇ ਮੁਢਲੀਆਂ ਸਹੂਲਤਾਂ ਅੰਦਰ ਨਹੀਂ ਦਿੱਤੀਆਂ ਜਾ ਰਹੀਆਂ ਸਨ ਆਸ਼ਰਮ ਚ ਉਨ੍ਹਾਂ ਨੂੰ ਨਿੱਜੀ ਤੋਰ ਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ।
0 Comments