ਜਲੰਧਰ - ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਆਖਿਰ ਮਿਲ ਹੀ ਗਈ ਨਵੀਂ ਇਮਾਰਤ …… ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ

ਜਲੰਧਰ - ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਆਖਿਰ ਮਿਲ ਹੀ ਗਈ ਨਵੀਂ ਇਮਾਰਤ …… ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ

By. Vijay Kumar Raman
 March 3, 2021ਜਲੰਧਰ,3 ਮਾਰਚ (ਵਿਜੇ ਕੁਮਾਰ ਰਮਨ): - ਲੰਬੇ ਸਮੇਂ ਤੋਂ ਬਾਵਾ ਖੇਲ ਥਾਣੇ ਦੇ ਪੁਲਿਸ ਮੁਲਾਜ਼ਮ ਪੁਰਾਣੀ ਇਮਾਰਤ ਵਿਚ ਰਹਿ ਰਹੇ ਸਨ, ਜਿਸ  ਦੀ ਹਾਲਤ ਖਸਤਾ ਹੋ ਗਈ ਸੀ। ਪੁਲਿਸ ਟੀਮ ਨੂੰ ਨਵੀਂ ਇਮਾਰਤ ਮਿਲੀ ਹੈ। ਜਿਸ ਕਾਰਨ ਅੱਜ ਨਵੀਂ ਇਮਾਰਤ ਵਿੱਚ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਇਸ ਮੌਕੇ ਡੀਸੀਪੀ ਗੁਰਮੀਤ ਸਿੰਘ, ਡੀਸੀਪੀ ਜਗਮੋਹਨ ਸਿੰਘ, ਡੀਸੀਪੀ ਅਰੁਣ ਸੈਣੀ, ਏਡੀਸੀਪੀ ਅਸ਼ਵਨੀ ਕੁਮਾਰ, ਏਸੀਪੀ ਵੈਸਟ ਪਲਵਿੰਦਰ ਸਿੰਘ, ਏਸੀਪੀ ਟ੍ਰੈਫਿਕ ਹਰਵਿੰਦਰ ਭੱਲਾ, ਏਸੀਪੀ ਹਰਸਿਮਰਤ ਜੀਤ ਸਿੰਘ, ਏਸੀਪੀ ਹਰਿੰਦਰ ਸਿੰਘ ਗਿੱਲ, ਏਸੀਪੀ ਕੈਂਟ ਮੇਜਰ ਸਿੰਘ, ਏਸੀਪੀ ਓਮ ਪ੍ਰਕਾਸ਼, ਏਸੀਪੀ ਬਰਜਿੰਦਰ , ਏਸੀਪੀ ਕਮਲਜੀਤ ਸਿੰਘ, ਥਾਣਾ ਬਸਤੀ ਬਾਵਾ ਖੇਡ ਇੰਚਾਰਜ, ਗਗਨਦੀਪ ਸਿੰਘ ਸ਼ੇਖ ਅਤੇ ਹੋਰ ਸ਼ਾਮਲ ਸਨ। ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। 

Post a Comment

0 Comments