ਕਸਬਾ ਕਾਦੀਆਂ ਦੇ ਪਿੰਡ ਨਾਥਪੁਰ ਵਿੱਚ ਸ਼ਿਵਰਾਤਰੀ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

 ਕਸਬਾ ਕਾਦੀਆਂ ਦੇ ਪਿੰਡ ਨਾਥਪੁਰ ਵਿੱਚ ਸ਼ਿਵਰਾਤਰੀ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ  

By. Vijay Kumar Raman
On. March 11, 2021

ਕਾਦੀਆਂ 11 ਮਾਰਚ( ਸੰਦੀਪ ਸਿੰਘ ਬੱਬਲੂ)ਨਜ਼ਦੀਕੀ ਪਿੰਡ ਨਾਥਪੁਰਾ ਦੇ ਵਿਚ ਸ਼ਿਵਰਾਤਰੀ ਦਾ ਦਿਹਾੜਾ ਸਮੂਹ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਬਡ਼ੀ ਹੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿਚ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਸੰਗਤਾਂ ਦੇ ਵਿੱਚ ਖੀਰ ਦਾ ਲੰਗਰ ਲਗਾਇਆ ਗਿਆ ਤੇ ਇਸ ਤੋਂ  ਬਾਅਦ ਨੌਜਵਾਨਾਂ ਦੇ ਵੱਲੋਂ ਪ੍ਰਭੂ ਸ਼ਿਵ ਸ਼ੰਕਰ ਜੀ ਦੇ ਭਜਨਾਂ ਦਾ ਗੁਣਗਾਨ ਕਰਨ ਦੌਰਾਨ  ਸ਼ਿਵ ਭਗਤਾਂ ਦੇ ਵਿਚ ਪ੍ਰਭੂ ਸ਼ਿਵ ਸ਼ੰਕਰ ਜੀ ਦੇ ਭੰਗ ਦੇ ਪ੍ਰਸ਼ਾਦ ਵਰਤਾਇਆ ਗਿਆ ।ਇਸ ਮੌਕੇ ਪਿੰਡ ਨਾਥਪੁਰ ਤੋਂ ਆਕਾਸ਼ਦੀਪ ਸਿੰਘ , ਹਰਦੀਪ ਸਿੰਘ, ਕੁਲਵੰਤ ਸਿੰਘ, ਸ਼ਮਸ਼ੇਰ ਸਿੰਘ, ਕਾਲਾ ਸਿੰਘ, ਹਰਪਾਲ ਸਿੰਘ ,ਸਿਕੰਦਰ ਸਿੰਘ, ਜੋਬਨਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਵਿਸ਼ਾਲਦੀਪ ਸਿੰਘ ,ਦਰਸ਼ਦੀਪ ਸਿੰਘ, ਸੁਰਜੀਤ ਸਿੰਘ, ਬਲਵੰਤ ਸਿੰਘ ਸਰਪੰਚ, ਪਰਗਟ ਸਿੰਘ ,ਦਵਿੰਦਰ ਸਿੰਘ ਗ੍ਰੰਥੀ ਸ੍ਰੀ ਹਰਗੋਬਿੰਦਪੁਰ ਵਾਲੇ,  ਪਰਮਪਾਲ ਸਿੰਘ,  ਵੰਸ਼ਦੀਪ ਸਿੰਘ, ਸਤਿੰਦਰ ਸਿੰਘ ,ਸਮਨਦੀਪ ਸਿੰਘ  ,ਆਦਿ ਨੌਜਵਾਨ ਹਾਜ਼ਰ ਸਨ  ।
ਫੋਟੋ ਕੈਪਸ਼ਨ )ਪਿੰਡ ਨਾਥਪੁਰ ਵਿੱਚ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਦੌਰਾਨ ਨੌਜਵਾਨ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਸੰਗਤਾਂ ਦੇ ਵਿੱਚ ਲੰਗਰ ਦੀ ਸੇਵਾ ਕਰਦੇ ਹੋਏ

Post a Comment

0 Comments