ਜਲੰਧਰ- ਅਮਿ੍ਤਸਰ ਹਾਈਵੇ ਤੇ ਸਥਿਤ ਭਗਤ ਸਿੰਘ ਕਲੋਨੀ ਦੇ ਬਾਹਰਵਾਰ ਝੁਗੀਆਂ ਵਿਚ 7 ਸਿਲੰਡਰ ਫੱਟਣ ਦੇ ਨਾਲ ਜਬਰਦਸਤ ਧਮਾਕਾ

ਜਲੰਧਰ- ਅਮਿ੍ਤਸਰ ਹਾਈਵੇ  ਤੇ ਸਥਿਤ   ਭਗਤ ਸਿੰਘ ਕਲੋਨੀ ਦੇ  ਬਾਹਰਵਾਰ  ਝੁਗੀਆਂ ਵਿਚ 7 ਸਿਲੰਡਰ ਫੱਟਣ ਦੇ ਨਾਲ ਜਬਰਦਸਤ ਧਮਾਕਾ 

By. Vijay Kumar Raman
On. March 11, 2021ਜਲੰਧਰ ਦੀ ਭਗਤ ਸਿੰਘ ਕਲੋਨੀ ਦੇ ਕੋਲ ਬਣੀਆਂ ਝੁੱਗੀਆਂ ਵਿਚ ਇਕ ਵੱਡਾ ਬਲਾਸਟ ਹੋ ਗਿਆ ਪਤਾ ਲੱਗਾ ਹੈ ਕਿ ਧਮਾਕੇ ਤੋਂ ਬਾਅਦ ਝੁੱਗੀਆਂ ਨੂੰ ਲੱਗ ਗਈ। ਫਿਲਹਾਲ ਇਸ ਘਟਨਾ ‘ਚ ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਨੇ। ਮਿਲੀ ਜਾਣਕਾਰੀ ਮੁਤਾਬਕ ਭਗਤ ਸਿੰਘ ਕਲੋਨੀ ਦੇ ਬਾਹਰ ਪਿਛਲੇ ਕਾਫੀ ਅਰਸੇ ਤੋਂ ਕਈ ਪਰਿਵਾਰ ਝੁੱਗੀਆਂ ਵਿੱਚ ਰਹਿ ਰਹੇ ਸਨ ਤੇ ਅੱਜ ਅਚਾਨਕ ਜ਼ੋਰਦਾਰ ਧਮਾਕਾ ਹੋਇਆ। ਜਿਸ ਨਾਲ ਲੱਗ ਗਈ ਤੇ ਅੱਗ ਝੁੱਗੀਆਂ ਵਿਚ ਫੈਲ ਗਈ। ਅੱਗ ਲੱਗਣ ਦਾ ਕਾਰਨ ਸਿਲੰਡਰ ਦਾ ਬਲਾਸਟ ਹੋਣਾ ਦੱਸਿਆ ਜਾ ਰਿਹਾ ਹੈ। ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
 ਫਾਇਰ ਬ੍ਰਿਗੇਡ ਦੇ ਮੁਤਾਬਿਕ ਹਵਾ ਜ਼ਿਆਦਾ ਤੇਜ਼ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਰਹੀ ਹੈ ਤੇ ਲਗਾਤਾਰ ਅੱਗ ਤੇ ਕਾਬੂ ਪਾਉਣ ਦੇ ਪ੍ਰਯਾਸ ਕੀਤੇ ਜਾ ਰਹੇ ਹਨ। ਇਸ ਗੱਲ ਦਾ ਵੀ ਪਤਾ ਲੱਗਾ ਹੈ ਕਿ ਕਈ ਲੋਕ ਅੱਗ ਦੀ ਚਪੇਟ ਵਿੱਚ ਵੀ ਆਏ ਹਨ। ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਐਂਬੂਲੈਂਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਮੌਕੇ ਤੇ ਭੇਜੀਆਂ ਜਾ ਰਹੀਆਂ ਹਨ। ਇਨ੍ਹਾਂ ਝੁੱਗੀਆਂ ਵਿਚ 25 ਤੋਂ 30 ਪਰਿਵਾਰ ਰਹਿੰਦੇ ਹਨ। ਅੱਗ ਲੱਗਣ ਕਾਰਨ ਝੁੱਗੀਆਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ 

Post a Comment

0 Comments