ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਉਤਸ਼ਾਹ ਨਾਲ ਮਨਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
Posted By:Vijay Kumar Raman
ਜਲੰਧਰ,21ਫਰਵਰੀ (ਵਿਜੈ ਕੁਮਾਰ ਰਮਨ):- ਮਿਤੀ 20 ਫਰਵਰੀ 2021 ਨੂੰ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਮੁਹੱਲਾ ਸੰਤੋਖ ਪੁਰਾ ਨੀਵੀ ਆਬਾਦੀ ਦੀ ਵਿਸ਼ਾਲ ਮੀਟਿੰਗ ਹੋਈ। ਜਿਸ ਵਿਚ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤਲ੍ਹਣ ਜੀ ਪਧਾਰੇ।
ਓਹਨਾ ਦੇ ਨਾਲ ਸੀਨੀਅਰ ਆਗੂ ਕਰਨੈਲ ਸੰਤੋਖਪੁਰੀ ਜੀ, ਸੋਢੀ ਰੱਤੂ ਜੀ, ਜਸਵੰਤ ਸ਼ੂਰ ਜੀ, ਮਿੰਟੂ ਪਹਿਲਵਾਨ ਜੀ ਹਾਜਰ ਸਨ। ਇਸ ਵਿਸ਼ਾਲ ਮੀਟਿੰਗ ਵਿਚ ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਤੇ ਸਮਾਜਿਕ ਕੁਰੀਤੀਆਂ, ਨਸ਼ਿਆ ਤੋ ਗੁਰੇਜ ਕਰਨ ਅਤੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਉਤਸ਼ਾਹ ਨਾਲ ਮਨਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਜੱਸੀ ਜੀ ਨੇ ਗੜ੍ਹੇ ਤੋਂ ਆਏ ਇੱਕ ਲੋੜਵੰਦ ਪਰਿਵਾਰ ਦੀ ਮਾਲੀ ਮੱਦਦ ਵੀ ਕੀਤੀ। ਮੱਦਦ ਕਰਨੈਲ ਸੰਤੋਖ ਪੁਰੀ ਅਤੇ ਹੋਰ ਸਾਥੀਆਂ ਰਾਹੀਂ ਭੇਟਾ ਕੀਤੀ। ਇਸ ਮੀਟਿੰਗ ਵਿਚ ਜੱਸੀ ਤਲ੍ਹਣ ਜੀ ਨੇ ਕਮੇਟੀ ਪ੍ਰਧਾਨ ਸੋਨੂੰ ਸ਼ੀਮਾਰ ਜੀ, ਉਪ ਪ੍ਰਧਾਨ ਕਮਲ ਭੁੱਟਾ ਜੀ, ਜਨਰਲ ਸੈਕਟਰੀ ਦੀਪਕ ਚੁੰਬਰ ਜੀ, ਸੈਕਟਰੀ ਭੀਮ ਰਾਏ ਦੁੱਗਲ ਜੀ, ਪ੍ਰਾਪੇਗੰਡਾ ਸੈਕਟਰੀ ਰਿੱਕੀ ਮਹਿਤਾ ਜੀ, ਸੀਨੀਅਰ ਉਪ ਪ੍ਰਧਾਨ ਗੌਤਮ ਦੁੱਗਲ ਜੀ, ਪ੍ਰਚਾਰ ਸਕੱਤਰ ਕਰਨ ਕੁਮਾਰ ਜੀ, ਜੂਨੀਅਰ ਪ੍ਰਚਾਰਕ ਵਿਵੇਕ ਕੁਮਾਰ ਜੀ, ਮੀਡੀਆ ਸੈਕਟਰੀ ਕਰਨ ਜੀ, ਮੀਡੀਆ ਸੈਕਟਰੀ ਸੋਨੂੰ ਹੀਰ ਜੀ, ਮੀਡੀਆ ਸੈਕਟਰੀ ਸਮੀਰ ਰੱਤੂ ਜੀ, ਹੈਡ ਕੈਸ਼ੀਅਰ ਸੰਜੀਵ ਕੁਮਾਰ ਜੀ, ਕੈਸ਼ੀਅਰ ਮਨਪ੍ਰੀਤ ਬਸਰਾ ਜੀ ਸਾਰੇ ਅਹੁਦੇ ਦਾਰਾ ਨੂੰ ਸਨਮਾਨਿਤ ਕੀਤਾ। ਇਸ ਵਿਸ਼ਾਲ ਮੀਟਿੰਗ ਦੀ ਪ੍ਰਧਾਨਗੀ ਕੁਲਦੀਪ ਬਸਰਾ ਜੀ ਨੇ ਕੀਤੀ। ਇਸ ਮੀਟਿੰਗ ਵਿਚ ਡੀਸੀ ਭੱਟੀ ਜੀ, ਪ੍ਰਦੀਪ ਰਾਜਾ ਜੀ, ਜਗਦੀਸ਼ ਕੁਮਾਰ ਜੀ, ਮੋਹਿਤ ਸ਼ੀਮਾਰ ਜੀ, ਦੀਪਕ ਸੀਮਾਰ ਜੀ, ਪਵਨ ਕੁਮਾਰ ਜੀ, ਰਿੰਕਲ ਕੁਮਾਰ ਜੀ, ਅਮਰਜੀਤ ਬਿੱਟੂ ਜੀ, ਹੁਸਨ ਲਾਲ ਜੀ, ਮਿੰਟਾ ਜੀ, ਹਰੀਸ਼ ਜੀ ਅਤੇ ਹੋਰ ਵੀ ਸਮੂਹ ਸਾਥੀ ਸ਼ਾਮਿਲ ਸਨ।
0 Comments