Posted by:Vijay kumar Raman
ਜਲੰਧਰ, 21ਫਰਵਰੀ( ਵਿਜੈ ਕੁਮਾਰ ਰਮਨ):- ਬਿਤੇ ਦਿਨ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਮਿੱਠਾ ਪੁਰ ਇਲਾਕੇ ਚ ਚੱਲ ਰਹੀਆਂ ਲਾਟਰੀ ਦੀਆਂ ਦੁਕਾਨਾਂ 'ਤੇ ਛਾਪਾ ਮਾਰ ਕੇ 3 ਸੱਟੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਦੀ ਪਛਾਣ ਰਜਨੀਸ਼ ਉਰਫ ਬਿੱਟੀ ਪੁਤਰ ਮੋਹਨ ਵਾਸੀ ਮਾਡਲ ਹਾੁਉਸ, ਰਾਜਨ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਸੀ ਪਿੰਡ ਬਾਜੁਆ ਅਤੁਲ ਕੁਮਾਰ ਪੁੱਤਰ ਅਨਿਲ ਕੁਮਾਰ ਵਸੀ ਬਸਤੀ ਮਿੱਠੂ ਵਜੋਂ ਹੋਈ ਹੈ। ਐਸੋਓਯੂ ਦੇ ਇੰਚਾਰਜ ਅਸ਼ਵਨੀ ਨੰਦਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੀਤਾਪੁਰ ਖੇਤਰ ਵਿੱਚ ਲਾਟਰੀ ਦੀਆਂ ਦੁਕਾਨਾਂ ਖੁੱਲੀਆਂ ਹਨ। ਜਿਸ 'ਤੇ ਕਾਰਵਾਈ ਕਰਦਿਆਂ ਉਕਤ ਦੋਸ਼ੀਆਂ ਨੂੰ ਕਰੀਬ 7 ਹਜ਼ਾਰ ਰੁਪਏ ਦੀ ਨਕਦੀ ਦੀਆਂ ਸਲਿੱਪਾਂ ਅਤੇ ਸੱਟੇਬਾਜ਼ੀ ਨਾਲ ਕਾਬੂ ਕੀਤਾ ਗਿਆ। ਪਿਛਲੇ ਦਿਨੀਂ ਚੰਡੀਗੜ੍ਹ ਤੋਂ ਆਈ ਕਮਿਸ਼ਨਰੇਟ ਪੁਲਿਸ ਅਤੇ ਸਟੇਟ ਲਾਟਰੀ ਵਿਭਾਗ ਦੀ ਟੀਮ ਨੇ ਮਹਾਨਗਰ ਵਿੱਚ ਸੱਟੇਬਾਜ਼ਾਂ ਤੇ ਵੱਡੀ ਕਾਰਵਾਈ ਕਰਦਿਆਂ ਦੁਕਾਨ ਬੰਦ ਕਰਾ ਦਿੱਤੀਆ ਅਤੇ ਕਰੀਬ 2 ਦਰਜਨ ਸੱਟੇਬਾਜ਼ਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ।
0 Comments