Posted By: Vijay Kumar Ramanਜਲੰਧਰ,22ਫਰਵਰੀ(ਵਿਜੈ ਕੁਮਾਰ ਰਮਨ):- ਸੀਆਈਏ ਸਟਾਫ -1 ਦੀ ਟੀਮ ਨੇ ਕਪਿਲ ਦੇਵ ਉਰਫ ਕੌਸ਼ਲ ਨਿਵਾਸੀ ਹਰਦੇਵ ਨਗਰ ਨੂੰ ਨਾਜਾਇਜ਼ ਇੰਗਲਿਸ਼ ਸ਼ਰਾਬ ਦੀਆਂ 17 ਪੇਟਿਾਆ ਸਮੇਤ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਖਿਲਾਫ ਪਹਿਲਾਂ ਵੀ ਸ਼ਰਾਬ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਮੁਲਜ਼ਮ ਸ਼ਰਾਬ ਨੂੰ ਕਪੂਰਥਲਾ ਰੋਡ 'ਤੇ ਸਥਿਤ ਆਪਣੇ ਪਲਾਟ ਵਿੱਚ ਰੱਖ ਕੇ ਸ਼ਰਾਬ ਸਪਲਾਈ ਕਰਦਾ ਸੀ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
0 Comments