*"ਵੱਡੀ ਖ਼ਬਰ: ਅਕਾਲੀ ਦਲ ਨੂੰ ਵਁਡਾ ਝਟਕਾ MLA ਸੁਖਵਿੰਦਰ ਸੁੱਖੀ ਆਮ ਆਦਮੀ ਪਾਰਟੀ ‘ਚ ਸ਼ਾਮਲ*
August 14, 2024
ਚੰਡੀਗੜ੍ਹ, 14 ਅਗਸਤ, (ਵਿਜੈ ਕੁਮਾਰ ਰਮਨ) :- ਅਕਾਲੀ ਦਲ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਸੀਨੀਅਰ ਲੀਡਰ ਅਤੇ ਹਲਕਾ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਡਾਕਟਰ ਸੁੱਖੀ ਨੂੰ ਆਮ ਆਦਮੀ ਪਾਰਟੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਚੰਡੀਗੜ੍ਹ ਵਿਖੇ ਸ਼ਾਮਲ ਕਰਵਾਇਆ ਗਿਆ।ਜਿਕਰਯੋਗ ਹੈ ਕਿ, ਡਾ. ਸੁਖਵਿੰਦਰ ਸੁੱਖੀ ਜਲੰਧਰ ਜਿਮਨੀ ਚੋਣ ਵੀ ਲੜ ਚੁੱਕੇ ਹਨ।"
0 Comments