*ਰਵੀਦਾਸੀਆ ਸਮਾਜ ਦੇ ਸੰਤਾਂ ਨੇ ਕੀਤਾ ਐਲਾਨ ਕਾਂਸ਼ੀ ਬਨਾਰਸ ਤੋਂ ਆਇਆ ਹੁਕਮਨਾਮਾ ਹੀ ਮੰਨਿਆ ਜਾਵੇਗਾ ---ਸੰਤ ਸਮਾਜ*
ਜਲੰਧਰ, 05 ਅਗਸਤ, (ਵਿਜੈ ਕੁਮਾਰ ਰਮਨ):- ਬੀਤੇ ਐਤਵਾਰ ਮਿਤੀ 4 ਅਗਸਤ 2024 ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਚੱਕ ਹਕੀਮ (ਫਗਵਾੜਾ) ਵਿਖੇ ਕਹਿ ਰਵਿਦਾਸ ਖਲਾਸ ਚਮਾਰਾ ਸੰਸਥਾ ਵੱਲੋਂ ਰਵਿਦਾਸੀਆ ਸੰਤ ਸਮਾਜ ਦੀ ਅਗਵਾਈ ਵਿੱਚ ਇੱਕ ਅਹਿਮ ਮੀਟਿੰਗ ਰੱਖੀ ਗਈ ਜਿਸ ਵਿੱਚ ਸੰਤ ਸਮਾਜ ਨੇ ਫੈਸਲਾ ਲਿਆ ਕਿ ਜੋ ਹੁਕਮਨਾਮਾ ਸਾਨੂੰ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਕਾਂਸ਼ੀ ਬਨਾਰਸ ਉੱਤਰ ਪ੍ਰਦੇਸ਼ ਤੋਂ ਆਵੇਗਾ ਉਹ ਸਾਨੂੰ ਮਨਜੂਰ ਹੋਵੇਗਾ ਅੱਜ ਦੀ ਇਹ ਮੀਟਿੰਗ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹੁਕਮਨਾਮੇ ਦੇ ਸਬੰਧ ਵਿੱਚ ਜਿਸ ਵਿੱਚ ਗਿਆਨੀ ਰਘਬੀਰ ਸਿੰਘ ਵੱਲੋਂ ਜੋ ਹੁਕਮਨਾਮਾ 17 /5/ 2024 ਨੂੰ ਜਾਰੀ ਕੀਤਾ ਸੀ ਜਿਸ ਵਿੱਚ ਰਾਗੀ ਜਥਿਆਂ ਪ੍ਰਚਾਰਕਾਂ ਢਾਡੀਆਂ ਨੂੰ ਉਦੇਸ਼ ਦਿੱਤਾ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਜਿਨਾ ਮਹਾਂਪੁਰਸ਼ਾਂ ਨੂੰ ਭਗਤ ਲਿਖਿਆ ਗਿਆ ਹੈ ਉਹਨਾਂ ਨੂੰ ਭਗਤ ਕਹਿ ਕੇ ਹੀ ਸੰਬੋਧਨ ਕੀਤਾ ਜਾਵੇ ਇਸ ਸਬੰਧ ਵਿੱਚ ਸੰਤ ਸਮਾਜ ਨੇ ਵਿਚਾਰ ਕਰਕੇ ਫੈਸਲਾ ਲਿਆ ਹੈ ਕਿ ਅਸੀਂ ਕਿਸੇ ਦੂਸਰੇ ਧਰਮ ਦਾ ਹੁਕਮਨਾਮਾ ਸਾਨੂੰ ਮਨਜੂਰ ਨਹੀਂ ਹੈ ਅਸੀਂ ਆਪਣੇ ਰਹਿਬਰਾਂ ਨੂੰ ਗੁਰੂ ਕਹਿ ਕੇ ਹੀ ਸੰਬੋਧਨ ਕਰਨਾ ਹੈ ਅਤੇ ਸੰਤ ਸਮਾਜ ਨੇ ਫੈਸਲਾ ਕੀਤਾ ਹੈ। ਕਿ ਸਾਡਾ ਗ੍ਰੰਥ ਆਪਣਾ ਹੈ ਸਾਡਾ ਧਰਮ ਆਪਣਾ ਹੈ ਸਾਡਾ ਨਿਸ਼ਾਨ ਆਪਣਾ ਹੈ ਅਤੇ ਸਾਡਾ ਵਿਧਾਨ ਆਪਣਾ ਹੈ ਜਿਸ ਕਰਕੇ ਹੁਕਮਨਾਮਾ ਵੀ ਕਾਂਸ਼ੀ ਬਨਾਰਸ ਦਾ ਹੀ ਮੰਨਿਆ ਜਾਵੇਗਾ ਅਤੇ ਸੰਤ ਸਮਾਜ ਨੇ ਰਾਗੀਆਂ ਪ੍ਰਚਾਰਕਾਂ ਸਹਿਤਕਾਰਾਂ ਅਤੇ ਪਾਠੀਆਂ ਨੂੰ ਸਮਝਾਉਣਾ ਕੀਤਾ ਹੈ ਕਿ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਜੀ ਨੂੰ ਗੁਰੂ ਕਹਿ ਕੇ ਹੀ ਸੰਬੋਧਨ ਕੀਤਾ ਜਾਵੇ ਅਤੇ ਜੇਕਰ ਕਿਸੇ ਪ੍ਰਚਾਰਕ ਨੇ ਭਗਤ ਕਹਿ ਕੇ ਸੰਬੋਧਨ ਕੀਤਾ ਤਾਂ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਗੁਰੂ ਘਰ ਦੀਆਂ ਕਮੇਟੀਆਂ ਵੀ ਉਹਨਾਂ ਰਾਗੀ ਢਾਡੀ ਪ੍ਰਚਾਰਕਾਂ ਨੂੰ ਹੀ ਆਪਣੀ ਸਟੇਜਾਂ ਤੇ ਸੱਦਾ ਦੇਵੇ ਜੋ ਸਾਡੇ ਗੁਰੂ ਨੂੰ ਗੁਰੂ ਕਹਿ ਕੇ ਹੀ ਸੰਬੋਧਨ ਕਰੇ ਇਸ ਮੀਟਿੰਗ ਵਿੱਚ ਸੰਤ ਸਮਾਜ ਅਤੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ,ਇਸ ਮੌਕੇ ਸੰਤ ਮਨਦੀਪ ਦਾਸ ਸਿਰਸਗੜ੍ਹ ਹਰਿਆਣਾ, ਸੰਤ ਕ੍ਰਿਸ਼ਨ ਨਾਥ ਜੀ ਚਹੇੜੂ, ਸੰਤ ਬੀਬੀ ਕ੍ਰਿਸ਼ਨਾ ਦੇਵੀ ਜੀ ਬੋਪਾ ਰਾਏ ,ਸੰਤ ਗੋਪਾਲਾ ਨਾਥ ਪਸੀਵਾਲ ਨੰਗਲ ਡੈਮ, ਸੰਤ ਰਜਿੰਦਰ ਪ੍ਰਸਾਦ ਬੂਟਾ ਮੰਡੀ ,ਸੰਤ ਸੁਖਵਿੰਦਰ ਦਾਸ ਢੱਡੇ ,ਸੰਤ ਲੇਖਰਾਜ ਨੂਰਪੁਰ, ਸੰਤ ਪ੍ਰੀਤਮ ਦਾਸ ਜੀ ਸੰਗਤਪੁਰ ,ਭੈਣ ਸੰਤੋਸ਼ ਕੁਮਾਰੀ ਡੇਰਾ ਬਾਬਾ ਜੌੜੇ ਰਾਏਪੁਰ, ਸੁਆਮੀ ਬਲਰਾਮ ਜੀ, ਸੰਤ ਟਹਿਲ ਨਾਥ ਜੀ ਬਾਬਾ ਸੁਖੀ ਬੱਲਾਂ ਸੰਤ ਹਰਵਿੰਦਰ ਦਾਸ ਈਸਪੁਰ, ਸੰਤ ਪ੍ਰਦੀਪ ਦਾਸ ਕਠਾਰ, ਨਿਰੰਜਨ ਚੀਮਾ, ਹਰਦੇਵ ਦਾਸ , ਵਰਿੰਦਰ ਬੱਬੂ, ਦਵਿੰਦਰ ਦਾਸ, ਸੇਠ ਦੇਸਰਾਜ ,ਐਸ ਆਰ ਲੱਧੜ ias retd, ਜਰਨੈਲ ਨੰਗਲ ,ਮਾਸਟਰ ਸੋਮਰਾਜ, ਬਾਬਾ ਟੇਕ ਚੰਦ, ਬਾਬਾ ਰਾਮ ਮਹੇ,ਬਾਬਾ ਪਰਮਜੀਤ ਬਾਬਾ ਅਸ਼ੋਕ,ਬਾਬਾ ਸਤਿਨਾਮ, ਬਲਵਿੰਦਰ ਬੰਗਾ , ਕਮੇਟੀ ਮੈਂਬਰ ਡਾ ਸਤੀਸ਼ ਸੁਮਨ, ਹੁਸਨ ਲਾਲ ਲਾਂਬੜਾ , ਡਾ ਕਮਲ ਸਾਂਪਲਾ, ਬਲਵਿੰਦਰ ਲੰਬੜਦਾਰ, ਚੰਦਰੇਸ਼ ਕੌਲ ,ਹੰਸਰਾਜ ਦਾਦਰਾ, ਸੁਰਿੰਦਰ ਫਗਵਾੜਾ, ਵਰਿੰਦਰ ਹੀਰਾ ਜੱਖੂ ,ਬਿੱਟੂ ਰਵਿਦਾਸੀਆ ,ਡਾ ਪ੍ਰੇਮ ਧਨਾਲ ,ਜਤਿੰਦਰ ਬੱਧਣ, ਖੁਸ਼ਵੰਤ ਦਾਦਰਾ ,ਰਾਜ ਕੁਮਾਰ ਫਿਲੌਰ, ਵਿਨੋਦ ਵਸਨ, ਬਿੱਟਾ ਚੰਬਾ, ਮਨਜਿੰਦਰ ਸਿਆਨ, ਹਰਵਿੰਦਰ ਹੀਰਾ, ਅਸ਼ੋਕ ਸਲਨ,ਜੀਵਨ ਸੋਹਲ.ਕਮਲਜੀਤ ਜੰਡੂਸਿੰਘਾ. ਆਦਿ ਵੀ ਹਾਜ਼ਰ ਸਨ!
0 Comments