*ਪੰਜਾਬ ਅਤੇ ਪੰਥ ਨੂੰ ਬਚਾਉਣ ਲਈ ਖੇਤਰੀ ਪਾਰਟੀ ਸ਼ੌ੍ਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ – ਬੀਬੀ ਜਗੀਰ ਕੌਰ*
*ਪੰਜਾਬ ਨੂੰ ਬਚਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਲਈ ਕੀਤੇ ਜਾ ਰਹੇ ਸੰਘਰਸ਼ ਚ ਯੋਗਦਾਨ ਪਾਉਣ ਲਈ ਅਕਾਲੀ ਦਲ ਨੂੰ ਚੁਣਿਆ – ਮਹਿੰਦਰ ਸਿੰਘ ਕੇਪੀ*
*ਮਹਿੰਦਰ ਸਿੰਘ ਕੇਪੀ ਇੱਕ ਇਮਾਨਦਾਰ ਅਤੇ ਬੇਦਾਗ ਸ਼ਖਸ਼ੀਅਤ ਭਾਰੀ ਬਹੁਮਤ ਨਾਲ ਜਿਤਾਉਣ ਲਈ ਲੋਕਾਂ ਨੂੰ ਅਪੀਲ ਕਰਦਾਂ – ਜਁਥੇਦਾਰ ਮੰਨਣ*
*ਮੌਜੂਦਾ ਆਪ ਸਰਕਾਰ ਲੋਕਾਂ ਨੂੰ ਬੇਵਕੂਫ਼ ਬਣਾਉਣ ਚ ਬਹੁਤ ਮਾਹਿਰ - ਬਾਲ ਕਿ੍ਸ਼ਨ ਬਾਲੀ*
ਜਲੰਧਰ, 07 ਮਈ, (ਵਿਜੈ ਕੁਮਾਰ ਰਮਨ) :- ਅੱਜ ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਐਸਸੀ ਵਿੰਗ ਦੇ ਨੌਰਥ ਹਲਕੇ ਦੇ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਵੱਲੋਂ ਆਪਣੇ ਗ੍ਹਿਹ ਵਿਖੇ ਲੋਕ ਸਭਾ ਦੇ ਚੋਣ ਪ੍ਰਚਾਰ ਦੀ ਮੁਹਿੰਮ ਨੂੰ ਤੇਜ਼ ਕਰਦਿਆਂ ਮੁਹੱਲਾ ਸੰਤੋਖਪੁਰਾ ਵਾਰਡ ਨੰ 59 ਵਿਚ ਮੀਟਿੰਗ ਦਾ ਅਯੋਜਨ ਕੀਤੀ ਵਿਚ ਭਾਰੀ ਮਾਤਰਾ ਵਿੱਚ ਸੰਗਤਾਂ ਹਾਜ਼ਰ ਹੋਈਆਂ, ਇਲਾਕੇ ਦੇ ਲੋਕਾਂ ਚ ਉਤਸ਼ਾਹ ਬਹੁਤ ਵੇਖਣ ਨੂੰ ਮਿਲਿਆ ਇਸ ਮੀਟਿੰਗ ਚ ਜਿਲਾ ਪ੍ਧਾਨ ਜਁਥੇਦਾਰ ਕੁਲਵੰਤ ਸਿੰਘ ਮੰਨਣ ਨੇ ਲੋਕਾਂ ਨੂੰ ਮਹਿੰਦਰ ਸਿੰਘ ਕੇਪੀ ਦੇ ਪਿਛੋਕੜ ਸ਼ਖਸ਼ੀਅਤ ਬਾਰੇ ਜਾਣੂ ਕਰਵਾਇਆ ਓਹਨਾਂ ਦਸਿਆ ਕੇ ਮਹਿੰਦਰ ਸਿੰਘ ਕੇਪੀ ਪੰਜਾਬ ਦੇ ਵੱਡੇ ਵੱਡੇ ਉਹਦਿਆਂ ਤੇ ਰਹੇ ਹਨ ਅਤੇ ਇਹਨਾਂ ਓਹਦਿਆਂ ਤੇ ਰਹਿੰਦੀਆਂ ਵੀ ਕਦੇ ਇਹਨਾਂ ਤੇ ਕੋਈ ਵੀ ਦਾਗ ਨਹੀਂ ਲੱਗਿਆ, ਇਹ ਸਦਾ ਹੀ ਸਮਾਜ ਸੇਵਾ ਅਤੇ ਧਾਰਮਿਕ ਕਾਰਜਾਂ ਦੇ ਵਿਚ ਅਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ ।
ਇਸ ਮੌਕੇ ਬਾਲ ਕਿ੍ਸ਼ਨ ਬਾਲੀ ਨੇ ਮੌਕੇ ਦੀ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਮਜੂਦਾ ਆਪ ਸਰਕਾਰ ਲੋਕਾਂ ਨੂੰ ਬੇਵਕੂਫ਼ ਬਣਾਉਣ ਚ ਬਹੁਤ ਮਾਹਿਰ ਹੈ , ਝੂਠ ਅਤੇ ਕੁਫ਼ਰ ਤੋਲ ਕੇ ਲੋਕਾਂ ਨੂੰ ਭਰਮਾਉਣ ਜਾਣਦਾ ਪਰ ਲੋਕ ਸਮਝਦਾਰ ਹਨ ਓਹਨਾਂ ਨੂੰ ਸਭ ਪਤਾ ਕਿ ਪੰਜਾਬ ਦੇ ਲਈ ਕੌਣ ਫ਼ਿਕਰਮੰਦ ਹੈ |
ਬੀਬੀ ਜਗੀਰ ਕੌਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰੀ ਤਾਕਤਾਂ ਪੰਥ ਨੂੰ ਢਾਅ ਲਾ ਰਹੀਆਂ ਹਨ ਸ਼੍ਰੋਮਣੀ ਕਮੇਟੀ ਨੂੰ ਕਮਜੋਰ ਕਰਨ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ , ਅੱਜ ਪੰਜਾਬ ਚ ਹਰ ਵਰਗ ਚ ਡਰ ਅਤੇ ਸਹਿਮ ਦਾ ਮਹੌਲ ਬਣਿਆ ਹੈ , ਸੋ ਪੰਜਾਬ ਨੂੰ ਬਚਾਉਣ ਲਈ ਆਪਣੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤਾਂ ਜੋ ਸਾਡੇ ਨੁਮਾਇੰਦੇ ਪੰਜਾਬ ਲਈ ਡਟ ਸਕਣ
ਮਹਿੰਦਰ ਸਿੰਘ ਕੇਪੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਦੇ ਸੰਘਰਸ਼ ਨੂੰ ਵੇਖਦਿਆਂ ਮੇਰੀ ਜ਼ਮੀਰ ਨੇ ਜਗਾਇਆ ਕੇ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਸੋ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਿਆ ਕਿ ਅੱਜ ਪੰਜਾਬ ਸੰਤਾਪ ਭੋਗ ਰਿਹਾ , ਜਿਸਨੂੰ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਬਚਾ ਸਕਦਾ ਹੈ।

ਇਸ ਮੀਟਿੰਗ ਨੂੰ ਭਜਨ ਲਾਲ ਚੋਪੜਾ ਪ੍ਰਧਾਨ ਐਸਸੀ ਵਿੰਗ ਜਲੰਧਰ, ਰਣਜੀਤ ਸਿੰਘ ਰਾਣਾ ਮੈਂਬਰ ਪੀਏਸੀ, ਬੀਬੀ ਆਰਤੀ ਰਾਜਪੂਤ ਪ੍ਰਧਾਨ ਇਸਤਰੀ ਵਿੰਗ, ਬੀਬੀ ਸਨੇਹ ਲਤਾ ਸੀਨੀਅਰ ਵਾਈਸ ਪ੍ਧਾਨ ਇਸਤਰੀ ਵਿੰਗ, ਸਤਨਾਮ ਕੌਰ ਪ੍ਧਾਨ ਨੋਰਥ ਹਲਕਾ, ਹਕੀਕਤ ਸੈਣੀ ਸਰਕਲ ਜਁਥੇਦਾਰ ਨੇ ਵੀ ਸੰਬੋਧਨ ਕੀਤਾ | ਇਸ ਮੋਕੇ ਜਗਦੀਸ਼ ਕੁਮਾਰ, ਸੁਖਦੇਵ ਸਿੰਘ, ਮਹਿੰਦਰ ਪਾਲ ਮਾਹੀ, ਚਮਨ ਲਾਲ, ਰੋਹਿਤ, ਰਜਨੀ ਮੀਨੂ, ਸੁਨੀਤਾ, ਸੁਨੇਨਾ, ਨਸੀਬ ਕੋਰ ਤੇ ਹੋਰ ਕਈ ਪਤਵੰਤੇ ਸੱਜਣ ਤੇ ਇਲਾਕਾ ਨਿਵਾਸੀ ਹਾਜ਼ਰ ਸਨ।
0 Comments