*ਤਿੰਨ ਭੈਣਾਂ ਦੇ ਇਕਲੌਤੇ ਨੌਜਵਾਨ ਭਰਾ ਦੀ ਲਾਸ਼ ਮਿਲਣ ਨਾਲ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਲਾਕੇ ਵਿੱਚ ਛਾਇਆ ਮਾਤਮ*
*ਆਈਲੈਟ ਕਰਕੇ ਵਿਦੇਸ਼ ਜਾਣ ਦੀ ਕਰ ਰਿਹਾ ਸੀ ਤਿਆਰੀ*
ਜਲੰਧਰ, 31 ਮਈ, (ਵਿਜੈ ਕੁਮਾਰ ਰਮਨ):- ਮਹਾਨਗਰ ਦੇ ਲੰਮਾ ਪਿੰਡ ਚੌਂਕ ਦੇ ਨਜ਼ਦੀਕ ਇੰਡਸਟਰੀਅਲ ਸਟੇਟ ਦੇ ਵਿੱਚ ਸਥਿਤ ਸ਼ਮਸ਼ਾਨ ਘਾਟ ਦੇ ਸਾਹਮਣੇ ਬੇਆਬਾਦ ਪਏ ਇੱਕ ਧਾਰਮਿਕ ਸਥਾਨ ਦੇ ਪਲਾਟ ਅੰਦਰੋਂ ਇੱਕ 21 ਸਾਲਾ ਦੇ ਨੌਜਵਾਨ ਦੀ ਲਾਸ਼ ਮਿਲਣ 'ਤੇ ਸਨਸਨੀ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਨੇ ਇੱਕ ਦਿਨ ਪਹਿਲਾਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦਾ ਲੜਕਾ ਘਰੋਂ ਆਪਣੇ ਦੋਸਤ ਦੇ ਨਾਲ ਗਿਆ ਤੇ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਹੈ। ਮਿਲ ਸਕ ਨੌਜਵਾਨ ਦੀ ਪਹਿਚਾਣ ਮੁਹੱਲਾ
ਸੰਤੋਖਪੁਰਾ ਨਜਦੀਕ ਪਾਥੀਆਂ ਵਾਲਾ ਚੌਂਕ ਦੇ ਰਹਿਣ ਵਾਲੇ ਕਰਨ ਉਰਫ ਨੰਨੂ ਵਜੋਂ ਹੋਈ ਹੈ। ਮ੍ਰਿਤਕ ਸਾਈਕਲ ਰਿਪੇਅਰ ਤੇ ਸਾਈਕਲਾਂ ਨੂੰ ਪੰਕਚਰ ਆਦਿ ਲਾਉਣ ਦਾ ਕੰਮ ਕਰਦਾ ਸੀ। ਉਸ ਦੀ ਦੁਕਾਨ ਪਿਛਲੇ ਤਿੰਨ ਦਿਨਾਂ ਤੋਂ ਬੰਦ ਸੀ। ਮਿ੍ਤਕ ਕਰਨ ਉਰਫ ਨੰਨੂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਹਿਲੀ ਨਜ਼ਰ ਚ ਮਾਮਲਾ ਕਤਲ ਦਾ ਲੱਗ ਰਿਹਾ ਹੈ ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਕਤਲ ਹੈ ਜਾਂ ਕੁਝ ਹੋਰ। ਕਰਨ ਨੇ ਆਈਲੈਟਸ ਕੀਤਾ ਹੋਇਆ ਸੀ, ਉਸ ਨੇ ਕੈਨੇਡਾ 'ਚ ਵਿਦੇਸ਼ ਰਹਿੰਦੀ ਆਪਣੀ ਭੈਣ ਕੋਲ ਜਾਣਾ ਸੀ।
ਥਾਣਾ ਡਵੀਜ਼ਨ ਨੰਬਰ-8 ਦੇ ਐੱਸਐੱਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਥਾਣਾ ਡਵੀਜ਼ਨ ਨੰਬਰ ਅੱਠ ਦੇ ਪੁਲੀਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਉਸ ਥਾਂ ’ਤੇ ਇੱਕ 21 ਸਾਲਾ ਨੌਜਵਾਨ ਦੀ ਲਾਸ਼ ਪਈ ਹੈ। ਜਿਸ ਤੋਂ ਬਾਅਦ ਟੀਮਾਂ ਤੁਰੰਤ ਜਾਂਚ ਲਈ ਮੌਕੇ 'ਤੇ ਪਹੁੰਚ ਗਈਆਂ।
ਪੁਲਿਸ ਨੂੰ ਮ੍ਰਿਤਕ ਦੇ ਆਸਪਾਸ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ। ਹਾਲਾਂਕਿ ਸਰੀਰ 'ਤੇ ਕੁਝ ਸ਼ੱਕੀ ਜ਼ਖਮ ਮਿਲੇ ਹਨ। ਜਿਸ ਕਾਰਨ ਜਾਪਦਾ ਹੈ ਕਿ ਉਕਤ ਨੌਜਵਾਨ ਨੂੰ ਘਸੀਟਿਆ ਗਿਆ ਹੈ। ਪੁਲਸ ਮ੍ਰਿਤਕ ਦੇ ਦੋਸਤ ਰਾਜਾ ਦੀ ਭਾਲ ਕਰ ਰਹੀ ਹੈ। ਕਿਉਂਕਿ ਕਰਨ ਨੂੰ ਆਖਰੀ ਵਾਰ ਉਸ ਨਾਲ ਦੇਖਿਆ ਗਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਨੇ ਪੁਲੀਸ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਲੜਕਾ ਆਪਣੇ ਦੋਸਤਾਂ ਨਾਲ ਘਰੋਂ ਚਲਾ ਗਿਆ ਸੀ। ਜਿਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਲੱਗਾ। ਪੁਲਸ ਨੇ ਕਿਹਾ- ਫਿਲਹਾਲ ਇਸ ਮਾਮਲੇ 'ਚ ਕੁਝ ਕਹਿਣਾ ਠੀਕ ਨਹੀਂ ਹੈ ਕਿਉਂਕਿ ਉਕਤ ਨੌਜਵਾਨ ਦੇ ਸਰੀਰ 'ਤੇ ਕੁਝ ਜ਼ਖਮ ਹਨ।
ਇਸ ਦੇ ਨਾਲ ਹੀ ਇਹ ਮਾਮਲਾ ਓਵਰਡੋਜ਼ ਦਾ ਵੀ ਹੋ ਸਕਦਾ ਹੈ। ਪਰ ਮੌਤ ਦਾ ਕਾਰਨ ਪੋਸਟਮਾਰਟਮ ਤੋਂ ਬਾਅਦ ਸਪੱਸ਼ਟ ਹੋਵੇਗਾ। ਪੁਲਿਸ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ। ਇਸ ਦੇ ਨਾਲ ਹੀ ਪੁਲਿਸ ਵੱਲੋਂ ਮ੍ਰਿਤਕ ਦੇ ਦੋਸਤਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।
0 Comments